ਨਵੀਂ ਦਿੱਲੀ-ਦੇਸ਼ ‘ਚ ਸਟੀਲ ਦੀ ਵਧਦੀ ਮੰਗ ਨੂੰ ਪੂਰਾ ਕਰਨ ਲਈ ਕਰੀਬ 10 ਲੱਖ ਕਰੋੜ ਰੁਪਏ ਨਿਵੇਸ਼ ਦੀ ਜ਼ਰੂਰਤ ਹੋਵੇਗੀ। ਕੇਂਦਰੀ ਇਸਪਾਤ ਮੰਤਰੀ ਚੌਧਰੀ ਵਿਰੇਂਦਰ ਸਿੰਘ ਨੇ ਕਿਹਾ ਹੈ ਕਿ ਸਾਲ 2030 ਤੱਕ ਦੇਸ਼ ‘ਚ 30 ਕਰੋੜ ਟਨ ਸਟੀਲ ਉਤਪਾਦਨ ਦਾ ਟੀਚਾ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅਜੇ ਦੇਸ਼ ਸਟੀਲ ਮਸ਼ੀਨਰੀ ਲਈ ਦੂਜੇ ਦੇਸ਼ਾਂ ‘ਤੇ ਨਿਰਭਰ ਹੈ। ਸਰਕਾਰ ਦੇਸ਼ ‘ਚ ਇਸ ਮਸ਼ੀਨਰੀ ਦੀ ਬਰਾਮਦ ਲਈ ਗਲੋਬਲ ਕੰਪਨੀਆਂ ਨੂੰ ਸੱਦਾ ਦੇਵੇਗੀ। ਇਸ ‘ਚ ਕਰੀਬ 4 ਲੱਖ ਕਰੋੜ ਰੁਪਏ ਨਿਵੇਸ਼ ਹੋਣ ਦੀ ਸੰਭਾਵਨਾ ਹੈ। ਸਿੰਘ ਨੇ ਕਿਹਾ ਕਿ ਪਿਛਲੇ 4 ਸਾਲ ‘ਚ ਸਟੀਲ ਦੀ ਬਰਾਮਦ 132 ਫੀਸਦੀ ਵਧੀ ਜਦੋਂ ਕਿ ਦਰਾਮਦ ‘ਚ 40 ਫੀਸਦੀ ਦੀ ਕਮੀ ਆਈ। ਅਗਲੇ ਸਾਲ ਤੱਕ ਦੁਨੀਆ ਦੇ 28 ਫੀਸਦੀ ਵਾਹਨ ਭਾਰਤੀ ਸਟੀਲ ਨਾਲ ਬਣਨ ਲੱਗਣਗੇ। ਜਾਪਾਨ ਤੇ ਦੂਜੇ ਦੇਸ਼ਾਂ ਨੂੰ ਪਛਾੜ ਕੇ ਭਾਰਤ ਦੂਜਾ ਸਭ ਤੋਂ ਵੱਡਾ ਸਟੀਲ ਉਤਪਾਦਕ ਦੇਸ਼ ਬਣ ਗਿਆ। ਪਿਛਲੇ ਸਾਲ ‘ਚ ਸਟੀਲ ਉਦਯੋਗ ‘ਚ 5 ਲੱਖ ਰੋਜ਼ਗਾਰ ਪੈਦਾ ਹੋਏ।
Breakingnewspunjab > Blog > Business > ਸਟੀਲ ਕਾਰੋਬਾਰ ‘ਚ 10 ਲੱਖ ਕਰੋੜ ਰੁਪਏ ਨਿਵੇਸ਼ ਦੀ ਜ਼ਰੂਰਤ