Monday, January 25, 2021
Health & Fitness

ਮੋਗਾ ਦੇ ਸੰਤੋਸ਼ ਫਰੂਟ ਗੋਦਾਮ ‘ਚ ਸਿਹਤ ਵਿਭਾਗ ਦੀ ਟੀਮ ਨੇ ਮਾਰਿਆ ਛਾਪਾ

ਮੋਗਾ (ਗੋਪੀ ਰਾਊਕੇ, ਸੰਦੀਪ) – ਸਿਹਤ ਵਿਭਾਗ ਦੇ ਅਸਿਸਟੈਂਟ ਫੂਡ ਕਮਿਸ਼ਨਰ ਹਰਪ੍ਰੀਤ ਕੌਰ, ਜ਼ਿਲਾ ਫੂਡ ਸੇਫਟੀ ਅਫਸਰ ਅਭਿਨਵ ਖੋਸਲਾ ਨੇ ਅਧਿਕਾਰੀਆਂ ਨਾਲ ਅੱਜ ਮੋਗਾ ਦੇ ਖਾਲਸਾ ਸਕੂਲ ਨੇੜੇ ਬਣੇ ਸੰਤੋਸ਼ ਫਰੂਟ ਗੋਦਾਮ ‘ਚ ਤੀਜੀ ਵਾਰ ਛਾਪੇਮਾਰੀ ਕੀਤੀ। ਵਿਭਾਗ ਵੱਲੋਂ ਕੀਤੀ ਛਾਪੇਮਾਰੀ ਦੌਰਾਨ ਪਤਾ ਲੱਗਾ ਹੈ ਕਿ ਉਕਤ ਗੋਦਾਮ ‘ਚ ਫਰੂਟ ਨੂੰ ਕਾਰਬਨ ਰਾਹੀਂ ਪਕਾਇਆ ਜਾ ਰਿਹਾ ਸੀ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਭਾਰੀ ਮਾਤਰਾ ‘ਚ ਆਲੂਬੁਖਾਰਾ, ਅੰਬ, ਜਾਮੁਣ, ਲੀਚੀ ਅਤੇ ਉੱਲੀ ਲੱਗੇ ਹੋਏ ਅੰਬਾਂ ਨੂੰ ਮੌਕੇ ‘ਤੇ ਨਸ਼ਟ ਕਰ ਦਿੱਤਾ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹਰਪ੍ਰੀਤ ਕੌਰ ਨੇ ਕਿਹਾ ਕਿ ਕਾਰਬਨ ਦੁਆਰਾ ਪਕਾਏ ਜਾ ਰਹੇ ਇਹ ਫਲ ਸਿਹਤ ਦੇ ਲਈ ਹਾਨੀਕਾਰਨ ਹਨ, ਜਿਸ ਨੂੰ ਖਾਣ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਲੱਗ ਸਕਦੀਆਂ ਹਨ। ਸਿਹਤ ਵਿਭਾਗ ਦੀ ਟੀਮ ਦੇ ਅਧਿਕਾਰੀਆਂ ਨੇ ਗੋਦਾਮ ਦੇ ਮਾਲਕ ਪ੍ਰਕਾਸ਼ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਮਾਲ ਸਪਲਾਈ ਕਰਨ ਤੋਂ ਪਹਿਲਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਵਿਸ਼ੇਸ਼ ਤੌਰ ‘ਤੇ ਸੂਚਿਤ ਕੀਤਾ ਜਾਵੇ।

up2mark
the authorup2mark

Leave a Reply