Monday, January 25, 2021
Featured

ਅਟਲ ਬਿਹਾਰੀ ਵਾਜਪਾਈ ਦੇ ਦਿਹਾਂਤ ‘ਤੇ PAK , US ,ਚੀਨ ਤੋਂ ਆਏ ਸ਼ੋਕ ਸੰਦੇਸ਼

ਨਵੀਂ ਦਿੱਲੀ : ਸਾਬਕਾ ਪ੍ਰਧਾਨਮੰਤਰੀ ਅਟਲ ਬਿਹਾਰੀ ਵਾਜਪਾਈ ਦਾ ਲੰਮੀ ਬਿਮਾਰੀ ਤੋਂ ਬਾਅਦ ਵੀਰਵਾਰ ਸ਼ਾਮ 05 : 05 ਵਜੇ ਏਂਮਸ ‘ਚ ਦੇਹਾਂਤ ਹੋ ਗਿਆ। ਉਨ੍ਹਾਂ ਦੇ ਦਿਹਾਂਤ ਦੀ ਖਬਰ ਤੇਜੀ ਨਾਲ ਭਾਰਤ ਸਮੇਤ ਦੁਨੀਆ ਭਰ ‘ਚ ਫੈਲ ਗਈ। ਪੂਰੇ ਹਿੰਦੁਸਤਾਨ ‘ਚ ਸੋਗ ਦੀ ਲਹਿਰ ਦੋੜ ਗਈ। ਕੇਂਦਰ ਸਰਕਾਰ ਨੇ ਸੱਤ ਦਿਨਾਂ ਦਾ ਰਾਸ਼ਟਰੀ ਸੋਗ ਐਲਾਨ ਕਰ ਦਿੱਤਾ ਗਿਆ ਹੈ।

ਅਟਲ ਬਿਹਾਰੀ ਵਾਜਪਾਈ ਦੇ ਦੇਹਾਂਤ ‘ਤੇ ਅਮਰੀਕਾ, ਚੀਨ, ਬਾਂਗਲਾਦੇਸ਼,ਬ੍ਰਿਟੇਨ, ਨੇਪਾਲ ਅਤੇ ਜਾਪਾਨ ਨੇ ਦੁੱਖ ਜਤਾਇਆ ਹੈ। ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਵੀ ਉਨ੍ਹਾਂ ਦੇ ਦੇਹਾਂਤ ‘ਤੇ ਸੋਗ ਸਾਫ਼ ਕੀਤਾ ਹੈ।

ਇਮਰਾਨ ਖਾਨ ਨੇ ਕਿਹਾ, ਅਟਲ ਬਿਹਾਰੀ ਵਾਜਪਾਈ ਮਹਾਂਦੀਪ ‘ਚ ਵੱਡੀ ਰਾਜਨੀਤਕ ਸ਼ਖਸਿਅਤ ਸਨ। ਭਾਰਤ – ਪਾਕ ਰਿਸ਼ਤਿਆਂ ਨੂੰ ਬਿਹਤਰ ਕਰਨ ਦੀ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਵਿਦੇਸ਼ ਮੰਤਰੀ ਰਹਿੰਦੇ ਹੋਏ ਵਾਜਪਾਈ ਨੇ ਦੋਨਾਂ ਦੇਸ਼ਾਂ ਨੂੰ ਸਬੰਧਾਂ ਨੂੰ ਸੁਧਾਰਣ ਦੀ ਜ਼ਿੰਮੇਦਾਰੀ ਚੁੱਕੀ ਸੀ।

ਭਾਰਤ ਵਿੱਚ ਚੀਨ ਦੇ ਰਾਜਦੂਤ ਲੁਯੋ ਝਾਓਹੁਈ ਨੇ ਟਵੀਟ ਕੀਤਾ, ਸਨਮਾਨਿਤ ਅਟਲ ਬਿਹਾਰੀ ਵਾਜਪਾਈ ਦੇ ਦੇਹਾਂਤ ਨਾਲ ਢੁੰਗਾ ਦੁੱਖ ਪਹੁੰਚਿਆ ਹੈ। ਚੀਨ ਅਤੇ ਭਾਰਤ ਦੇ ਸਬੰਧਾਂ ਨੂੰ ਮਜਬੂਤ ਕਰਨ ‘ਚ ਉਨ੍ਹਾਂ ਦੇ ਅਹਿਮ ਯੋਗਦਾਨ ਨੂੰ ਅਸੀ ਕਦੇ ਨਹੀਂ ਭੁੱਲਾਂਗੇ ।ਚੀਨੀ ਰਾਜਦੂਤ ਨੇ ਅਟਲ ਬਿਹਾਰੀ ਵਾਜਪਾਈ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਵਾਜਪਾਈ ਦੇ ਦਿਹਾਂਤ ‘ਤੇ ਅਮਰੀਕਾ ਅਤੇ ਬਾਂਗਲਾਦੇਸ਼ ਨੇ ਵੀ ਢੁੰਗਾ ਦੁੱਖ ਜਤਾਇਆ ਹੈ।

ਭਾਰਤ ਸਥਿਤ ਅਮਰੀਕੀ ਦੂਤਾਵਾਸ ਨੇ ਕਿਹਾ , ਸਾਬਕਾ ਪ੍ਰਧਾਨਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਆਪਣੇ ਸ਼ਾਸਣਕਾਲ ‘ਚ ਅਮਰੀਕਾ ਦੇ ਨਾਲ ਮਜਬੂਤ ਭਾਗੀਦਾਰੀ ਦੀ ਹਿਮਾਇਤ ਕੀਤੀ । ਉਨ੍ਹਾਂ ਨੇ ਅਮਰੀਕਾ ਨੂੰ ਸਵੈਭਾਵਕ ਸਾਥੀ ਦੱਸਿਆ ਸੀ। ਸਾਬਕਾ ਪ੍ਰਧਾਨਮੰਤਰੀ ਵਾਜਪਾਈ ਦੇ ਪਰਿਵਾਰ ਅਤੇ ਭਾਰਤ ਦੇ ਨਾਗਰਿਕਾਂ ਦੇ ਪ੍ਰਤੀ ਅਮਰੀਕੀ ਮਿਸ਼ਨ ਆਪਣੀ ਡੂੰਘਾ ਸੰਵੇਦਨਾ ਵਿਅਕਤ ਕਰਦਾ ਹੈ।

up2mark
the authorup2mark

Leave a Reply