Tuesday, December 1, 2020
Bollywood

ਬਚਪਨ ‘ਚ ਸ਼ਰਾਰਤੀ ਹੋਣ ਕਾਰਨ ਡਾਨ ਕਹਿਲਾਉਂਦੇ ਸਨ ਰਣਦੀਪ ਹੁੱਡਾ

ਜਿਸਮ 2′, ‘ਕਿੱਕ’, ਅਤੇ ‘ਸਰਬਜੀਤ’ ਵਰਗੀਆਂ ਫਿਲਮਾਂ ‘ਚ ਆਪਣੀ ਐਕਟਿੰਗ ਦੇ ਜਲਵੇ ਬਖੇਰ ਚੁੱਕੇ ਰਣਦੀਪ ਹੁੱਡਾ ਦਾ ਜਨਮ 20 ਅਗਸਤ 1976 ਨੂੰ ਹਰਿਆਣਾ ਦੇ ਰੋਹਤਕ ਜਿਲ੍ਹੇ ‘ਚ ਹੋਇਆ ਸੀ। ਉਨ੍ਹਾਂ ਦੇ ਪਿਤਾ ਇਕ ਸਰਜਨ ਹਨ।
Image result for Randeep Hooda
ਰਣਦੀਪ ਨੇ ਆਪਣੀ ਪੜਾਈ ਦਿੱਲੀ ਪਬਲਿਕ ਸਕੂਲ ਤੋਂ ਕੀਤੀ ਅਤੇ ਅੱਗੇ ਦੀ ਪੜਾਈ ਲਈ ਆਸਟਰੇਲੀਆ ਚਲੇ ਗਏ। ਰਣਦੀਪ ਆਪਣੇ ਸਕੂਲ ਦੇ ਦਿਨਾਂ ‘ਚ ਕਾਫ਼ੀ ਸ਼ਰਾਰਤੀ ਸਨ, ਜਿਸ ਕਾਰਨ ਸਕੂਲ ਦੇ ਬੱਚੇ ਉਨ੍ਹਾਂ ਨੂੰ ਰਣਦੀਪ ਡਾਨ ਹੁੱਡਾ ਕਹਿ ਕੇ ਵੀ ਬੁਲਾਉਂਦੇ ਸਨ।ਕਾਲਜ ਦੇ ਦਿਨਾਂ ਵਿਚ ਰਣਦੀਪ ਦਾ ਅਚਾਨਕ ਥੀਏਟਰ ਵੱਲ ਇੰਟਰਸਟ ਵਧਾਇਆ ਅਤੇ ਉਨ੍ਹਾਂ ਨੇ ਥੀਏਟਰ ਸ਼ੁਰੂ ਕਰ ਦਿੱਤਾ ਜਿਸ ਤੋਂ ਬਾਅਦ ਉਨ੍ਹਾਂ ਨੇ ਮੁੰਬਈ ਵਾਪਿਸ ਆ ਕੇ ਮਾਡਲਿੰਗ ਸ਼ੁਰੂ ਕੀਤੀ। ਇਹੀ ਉਹ ਸਮਾਂ ਸੀ ਜਦੋਂ ਉਨ੍ਹਾਂ ਨੇ ਬਾਲੀਵੁੱਡ ‘ਚ ਐਂਟਰੀ ਕੀਤੀ, ਦੱਸ ਦੇਈਏ ਕਿ ਰਣਦੀਪ ਨੂੰ ਆਪਣੀ ਪਹਿਲੀ ਫਿਲਮ ‘ਮਾਨਸੂਨ ਵੈਡਿੰਗ’ ਉਨ੍ਹਾਂ ਦੇ ਆਸਟਰੇਲੀਅਨ ਐਕਸੈਂਟ ਅਤੇ ਗੁਡ ਲੁੱਕਸ ਕਾਰਨ ਮਿਲੀ ਸੀ।

ਇਸ ਫਿਲਮ ‘ਚ ਉਹ ਇਕ ਐੱਨ. ਆਰ.ਆਈ. ਦੇ ਰੋਲ ‘ਚ ਸਨ ਪਰ ਇਸ ਫਿਲਮ ਤੋਂ ਬਾਅਦ ਰਣਦੀਪ ਨੂੰ ਚਾਰ ਸਾਲ ਦਾ ਲੰਬਾ ਇੰਤਜ਼ਾਰ ਕਰਨਾ ਪਿਆ ਅਤੇ ਫਿਰ ਚਾਰ ਸਾਲ ਬਾਅਦ ਉਹ ਸਮਾਂ ਆਇਆ ਜਦੋਂ ਰਣਦੀਪ ਦੀ ਕਿਸਮਤ ਪਲਟਣ ਹੀ ਵਾਲੀ ਸੀ।
Image result for Randeep Hooda
ਇਹੀ ਉਹ ਸਮਾਂ ਸੀ ਜਦੋਂ ਉਨ੍ਹਾਂ ਨੂੰ ਰਾਮ ਗੋਪਾਲ ਵਰਮਾ ਦੀ ਫਿਲਮ ‘ਡੀ’ ਵਿਚ ਕੰਮ ਕਰਨ ਦਾ ਮੌਕਾ ਮਿਲਿਆ। ਜਿਸ ਤੋਂ ਬਾਅਦ ਤਾਂ ਮੰਨ ਲਓ ਰੰਦੀਪ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।

up2mark
the authorup2mark

Leave a Reply