Tuesday, December 1, 2020
Crime

ਵੈਨਜ਼ੁਏਲਾ ਸਰਹੱਦ ‘ਤੇ ਹਮਲੇ ਮਗਰੋਂ ਬ੍ਰਾਜ਼ੀਲ ਨੇ ਫੌਜ ਭੇਜੀ

ਬ੍ਰਾਜ਼ੀਲ ਦੇ ਰਾਸ਼ਟਰਪਤੀ ਮਿਸ਼ੇਲ ਤੇਮੇਰ ਨੇ ਵੈਨਜ਼ੁਏਲਾ ਨਾਲ ਲੱਗਣ ਵਾਲੀ ਸਰਹੱਦ ‘ਤੇ ਇਮੀਗ੍ਰੇਸ਼ਨ ਨੂੰ ਲੈ ਕੇ ਖੇਤਰੀ ਤਣਾਅ ਵਧਣ ਤੋਂ ਬਾਅਦ ਫੌਜ ਨੂੰ ਉੱਥੇ ਭੇਜਿਆ ਅਤੇ ਮੰਤਰੀਆਂ ਨਾਲ ਇਕ ਐਮਰਜੈਂਸੀ ਬੈਠਕ ਬੁਲਾਈ। ਸਰਹੱਦ ‘ਤੇ ਸਥਿਤ ਪਕੇਰੇਮਾ ਨਗਰ ਦੇ ਵਾਸੀਆਂ ਦੀ ਸ਼ਨੀਵਾਰ ਨੂੰ ਵੈਨਜ਼ੁਏਲਾ ਪ੍ਰਵਾਸੀਆਂ ਨਾਲ ਹਿੰਸਕ ਹਮਲੇ ਹੋਣ ਅਤੇ ਉਨ੍ਹਾਂ ਨੂੰ ਅਸਥਾਈ ਕੈਂਪਾਂ ਨਾਲ ਖਦੇੜ ਜਾਣ ਤੋਂ ਬਾਅਦ ਰਾਸ਼ਟਰਪਤੀ ਨੇ ਇਹ ਕਦਮ ਚੁੱਕਿਆ।

ਤੇਮੇਰ ਨੇ ਰੱਖਿਆ, ਲੋਕ ਸੁਰੱਖਿਆ ਅਤੇ ਵਿਦੇਸ਼ ਮਾਮਲਿਆਂ ਨਾਲ ਸਬੰਧਤ ਮੰਤਰੀਆਂ ਨਾਲ ਬ੍ਰਾਜ਼ੀਲੀਆ ਸਥਿਤ ਰਾਸ਼ਟਰਪਤੀ ਆਵਾਸ ‘ਚ ਬੈਠਕ ਕੀਤੀ ਪਰ ਇਸ ਸਬੰਧ ਵਿਚ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਗਈ। ਵੈਨੇਜ਼ੁਏਲਾ ਦੇ ਸਾਂਤਾ ਐਲੇਨਾ ਡੇ ਉਰੇਨ ਸੂਬੇ ਦੀ ਸਰਹੱਦ ਨਾਲ ਲੱਗਦੇ ਦੂਜੇ ਪਾਸੇ ਦੇ ਸੂਬੇ ਪਕੇਰੇਮਾ ਵਿਚ ਸਥਿਤੀ ਕੱਲ ਸਵੇਰ ਤਕ ਆਮ ਸੀ, ਕਿਉਂਕਿ ਸਥਾਨਕ ਲੋਕ ਸੜਕਾਂ ‘ਤੇ ਰਹਿ ਰਹੇ ਵੈਨਜ਼ੁਏਲਾਈ ਲੋਕਾਂ ਨੂੰ ਬਾਹਰ ਕੱਢਣ ਵਿਚ ਸਫਲ ਹੋ ਗਏ ਸਨ।

ਬ੍ਰਾਜ਼ੀਲ ਦੇ ਇਮੀਗ੍ਰੇਸ਼ਨ ਕਾਰਜ ਫੋਰਸ ਦੇ ਇਕ ਬੁਲਾਰੇ ਨੇ ਦੱਸਿਆ, ”ਸ਼ਨੀਵਾਰ ਦੀ ਹਿੰਸਾ ਮਗਰੋਂ 1200 ਤੋਂ ਵਧ ਵੈਨਜ਼ੁਏਲਾਈ ਸ਼ਰਨਾਰਥੀ ਵੈਨਜ਼ੁਏਲਾ ਵਾਪਸ ਪਰਤ ਗਏ।” ਲੋਕ ਸੁਰੱਖਿਆ ਮੰਤਰਾਲੇ ਨੇ ਐਲਾਨ ਕੀਤਾ ਸੀ ਕਿ ਉਹ ਖੇਤਰ ਵਿਚ ਟੀਮਾਂ ਨਾਲ ਕੰਮ ਕਰਨ ਲਈ 60 ਫੌਜੀ ਟੁਕੜੀਆਂ ਭੇਜ ਰਿਹਾ ਹੈ। ਆਰਥਿਕ, ਰਾਜਨੀਤਕ ਅਤੇ ਸਮਾਜਿਕ ਸੰਕਟ ਦੀ ਗ੍ਰਿਫਤ ‘ਚ ਆਏ ਵੈਨਜ਼ੁਏਲਾ ਦੇ ਲੱਖਾਂ ਨਾਗਰਿਕ ਪਿਛਲੇ 3 ਸਾਲਾਂ ਵਿਚ ਇਸ ਸੰਕਟ ਤੋਂ ਬਚਣ ਲਈ ਸਰਹੱਦ ਪਾਰ ਕਰ ਕੇ ਬ੍ਰਾਜ਼ੀਲ ਚੱਲੇ ਗਏ ਸਨ।

up2mark
the authorup2mark

Leave a Reply