ਕਪੂਰਥਲਾ : ਦੋਆਬਾ ਖੇਤਰ ਦੇ ਰਹਿਣ ਵਾਲੇ ਨੌਜਵਾਨ ਜੋ ਬਾਹਰਲੇ ਮੁਲਕਾਂ ‘ਚ ਜਾਕੇਇੱਕ ਖੁਸ਼ਹਾਲ ਜਿੰਦਗੀ ਜਿਉਣਾ ਚਾਹੁੰਦੇ ਹਨ, ਉਹ ਧੋਖੇਬਾਜ ਟਰੈਵਲ ਏਜੰਟ ਦੇ ਚੱਕਰ ਵਿੱਚ ਲੱਖਾਂ ਰੁਪਏ ਖਰਚ ਕੇ ਗਲਤ ਢੰਗ ਨਾਲ ਜੋਖਮ ਭਰੇ ਰਸਤਿਆਂ ਨਾਲ ਬਾਹਰ ਦੇ ਦੇਸ਼ਾਂ ਵਿੱਚ ਜਾਂਦੇ ਹਨ ਪਰ ਇਸਦਾ ਖਮਿਆਜਾ ਉਨ੍ਹਾਂ ਨੂੰ ਆਪਣੀ ਜਾਨ ਦੇਕੇ ਭੁਗਤਣਾ ਪੈ ਰਿਹਾ ਹੈ। ਕੁੱਝ ਅਜਿਹੀ ਹੀ ਇੱਕ ਘਟਨਾ ਕਪੂਰਥਲਾ ਅਤੇ ਨਵਾਂ ਸ਼ਹਿਰ ਦੇ ਨੌਜਵਾਨ ਨਾਲ ਘਟੀ ਹੈ। ਜੋ ਇੱਕ ਧੋਖੇਬਾਜ ਟਰੈਵਲ ਏਜੰਟ ਦੇ ਚੱਕਰ ‘ਚ ਫਸਕੇ ਆਪਣੀ ਜਾਨ ਗਵਾ ਬੈਠਾ।
ਇਸਦਾ ਖੁਲਾਸਾ ਇਸ ਗਰੁੱਪ ਨਾਲ ਗਈ ਇੱਕ ਕੁੜੀ ਨੇ ਫੋਨ ‘ਤੇ ਕੀਤਾ। ਜੋ 8 ਨੌਜਵਾਨਾਂ ਦੇ ਨਾਲ ਗੈਰ ਕਾਨੂੰਨੀ ਢੰਗ ਨਾਲ ਮੈਕਸੀਕੋ ਦੇ ਜੰਗਲਾਂ ਦੇ ਰਸਤੇ ਅਮਰੀਕਾ ਜਾ ਰਹੀ ਸੀ। ਉਹ ਇਸ ਸਮੇਂ ਅਮਰੀਕਾ ਸਰਹੱਦ ਦੇ ਨਾਲ ਸਥਿਤ ਇੱਕ ਹਸਪਤਾਲ ਵਿੱਚ ਦਾਖਲ ਹੈ। ਕਪੂਰਥਲੇ ਦੇ ਨੌਜਵਾਨ ਦੇ ਇੰਡਿਆਨਾ ਵਿੱਚ ਰਹਿ ਰਹੇ ਭਰਾ ਦਵਿੰਦਰ ਸਿੰਘ ਨੇ ਉਸ ਲੜਕੀ ਨਾਲ ਗੱਲਬਾਤ ਤੋਂ ਬਾਅਦ ਆਪਣੇ ਪਰਿਵਾਰ ਨੂੰ ਇਸ ਸਾਰੇ ਮਾਮਲੇ ਬਾਰੇ ਦੱਸਿਆ। ਉਸਦੇ ਮੁਤਾਬਕ ਮੈਕਸੀਕੋ ਦੇ ਜੰਗਲਾਂ ਤੋਂ ਹੁੰਦੇ ਹੋਏ ਇਹਨਾਂ ਲੋਕਾਂ ਕੋਲ ਸਿਰਫ ਪਾਣੀ ਦੀਆਂ ਦੋ ਬੋਤਲਾਂ ਸੀ, ਖਾਣ ਲਈ ਕੁੱਝ ਵੀ ਨਹੀਂ ਸੀ ।
ਭੁੱਖ – ਪਿਆਸ ਅਤੇ ਥਕਾਣ ਦੇ ਕਾਰਨ ਦੋ ਨੌਜਵਾਨਾਂ ਦੀ ਮੌਤ ਹੋ ਗਈ।ਪਹਿਲਾਂ ਗਰੀਸ, ਫਿਰ ਸਪੇਨ ਬਾਅਦ ‘ਚ ਮੈਕਸੀਕੋ ਦੇ ਜੰਗਲਾਂ ‘ਚ ਉਤਾਰ ਦਿੱਤਾ ਦੋ ਮਹੀਨੇ ਪਹਿਲਾਂ ਬੇਗੋਲ ਤੋਂ ਗਲਤ ਤਰੀਕੇ ਨਾਲ ਅਮਰੀਕਾ ਜਾ ਰਿਹਾ 18 ਸਾਲ ਦਾ ਨੌਜਵਾਨ ਦੀ ਮੈਕਸੀਕੋ ਦੇ ਜੰਗਲਾਂ ਵਿੱਚ ਮੌਤ ਹੋ ਗਈ। ਵਾਰਡ ਨੰਬਰ 2 ਬੇਗੋਵਾਲ ਨਿਵਾਸੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਸਦੀ ਬੇਟੇ ਦਵਿੰਦਰ ਇੰਦਰਪਾਲ ਸਿੰਘ ( 18 ) ਦੀ ਮੌਤ ਗਰਮੀ ਨਾਲ ਹੋਈ ਹੈ। ਮ੍ਰਿਤਕ ਨੂੰ ਪਿੰਡ ਬੱਲਾਂ ਦੇ ਕਾਂਗਰਸੀ ਨੇਤਾ ਅਤੇ ਟਰੈਵਲ ਏਜੰਟ ਨੇ 24 ਲੱਖ ਰੁਪਏ ਵਿੱਚ ਸੌਦਾ ਕਰ ਕੇ ਸਿੱਧਾ ਅਮਰੀਕਾ ਭੇਜਣ ਦਾ ਵਾਅਦਾ ਕੀਤਾ ਸੀ ।ਪਰ ਉਸਨੂੰ ਪਹਿਲਾਂ ਗਰੀਸ ਲੈ ਜਾਇਆ ਗਿਆ ਬਾਅਦ ਵਿੱਚ ਸਪੇਨ ਅਤੇ ਮੈਕਸੀਕੋ ਉਤਾਰ ਦਿੱਤਾ । ਜਿੱਥੋਂ ਉਸਨੂੰ ਜੰਗਲ ਦੇ ਰਸਤੇ ਅਮਰੀਕਾ ਲੈ ਜਾਇਆ ਜਾ ਰਿਹਾ ਸੀ ।ਪਰਿਵਾਰ ‘ਚ ਮ੍ਰਿਤਕ ਦੀ ਗੱਲ 6 ਜੁਲਾਈ ਨੂੰ ਸਪੇਨ ਤੋਂ ਅਮਰੀਕਾ ਜਾਣ ਤੋਂ ਪਹਿਲਾਂ ਹੋਈ ਸੀ। ਪਿਛਲੇ ਇੱਕ ਮਹੀਨੇ ਤੋਂ ਮ੍ਰਿਤਕ ਦੀ ਮਾਂ ਗੁਰਦੁਆਰਾ ਸਾਹਿਬ ਵਿੱਚ ਬੇਟੇ ਦੀ ਅਰਦਾਸ ਲਈ ਪਾਠ ਕਰ ਰਹੀ ਹੈ।ਪਰ ਜਿਵੇਂ ਹੀ ਉਸਨੇ ਬੇਟੇ ਦੀ ਮੌਤ ਦੀ ਖਬਰ ਸੁਣੀ , ਉਹ ਬੇਹੋਸ਼ ਹੋ ਗਈ । ਪਿਤਾ , ਭਰਾ ਅਤੇ ਪਰਿਵਾਰ ਦੇ ਹੋਰ ਮੈਂਬਰ ਵੀ ਸਦਮੇ ‘ਚ ਡੁੱਬ ਗਏ । ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਉਸਦਾ ਪੁੱਤਰ ਦਵਿੰਦਰ ਇੰਦਰਪਾਲ ਸਿੰਘ ਦੇ ਨਾਲ ਇੱਕ ਕੁੜੀ ਅਤੇ 8 ਹੋਰ ਨੌਜਵਾਨ ਸਨ । ਮੈਕਸੀਕੋ ਵਿੱਚ ਜੰਗਲਾਂ ਵਿੱਚ ਅੱਗ ਲੱਗੀ ਹੋਈ ਸੀ । ਇਸ ਕਾਰਨ ਪਾਣੀ ਜਹਰੀਲਾ ਅਤੇ ਤਾਪਮਾਨ ਵੀ 70 ਤੋਂ ਜ਼ਿਆਦਾ ਸੀ । ਖਾਣ – ਪੀਣ ਦਾ ਵੀ ਕੋਈ ਪ੍ਰਬੰਧ ਨਹੀਂ ਸੀ।ਜਿਸ ਕਾਰਨ ਉਹਨਾਂ ਦੀ ਪੁੱਤਰ ਦੀ ਮੌਤ ਹੋ ਗਈ ।