Tuesday, December 1, 2020
Bollywood

ਜੈਕੀ ਚੈਨ ਨਾਲ ਪਹਿਲੀ ਵਾਰ ਸਕ੍ਰੀਨ ਸ਼ੇਅਰ ਕਰਨਗੇ ਅਮਿਤਾਭ ਬੱਚਨ

ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ, ਅਕਸ਼ੈ ਕੁਮਾਰ, ਅਰਜੁਨ ਰਾਮਪਾਲ, ਪਰੇਸ਼ ਰਾਵਲ ਅਤੇ ਸੁਸ਼ਮਿਤਾ ਸੇਨ ਦੀ ਫਿਲਮ ‘ਆਂਖੇ’ ਦਾ ਜਲਦ ਹੀ ਦੂਜਾ ਪਾਰਟ ਆਉਣ ਵਾਲਾ ਹੈ। ਫਿਲਮ ਦੇ ਸੀਕਵਲ ਦਾ ਐਲਾਨ ਸਾਲ 2016 ‘ਚ ਹੀ ਹੋ ਗਿਆ ਸੀ। ਹੁਣ ਇਸ ਫਿਲਮ ਨਾਲ ਜੁੜੀ ਇਕ ਹੋਰ ਵੱਡੀ ਖਬਰ ਸਾਹਮਣੇ ਆਈ ਹੈ ਕਿ ਫਿਲਮ ‘ਚ ਇਕ ਇੰਟਰਨੈਸ਼ਨਲ ਸਟਾਰ ਨਜ਼ਰ ਆ ਸਕਦਾ ਹੈ। ਜਿੱਥੇ ਇਸ ਫਿਲਮ ਨੂੰ ਅਨੀਸ ਬਜ਼ਮੀ ਡਾਇਰੈਕਟ ਕਰ ਸਕਦੇ ਹਨ, ਉੱਥੇ ਹੀ ਧਮਾਕੇਦਾਰ ਖਬਰ ਇਹ ਵੀ ਹੈ ਕਿ ਫਿਲਮ ‘ਚ ਇੰਟਰਨੈਸ਼ਨਲ ਕਾਮੇਡੀਅਨ-ਐਕਸ਼ਨ ਹੀਰੋ ਜੈਕੀ ਚੈਨ ਵੀ ਨਜ਼ਰ ਆਉਣਗੇ। ਇਸ ਦੇ ਨਾਲ ਹੀ ਇਹ ਪਹਿਲੀ ਵਾਰ ਹੋਵੇਗਾ ਜਦੋਂ ਜੈਕੀ ਨਾਲ ਅਮਿਤਾਭ ਬੱਚਨ ਕਿਸੇ ਫਿਲਮ ‘ਚ ਨਜ਼ਰ ਆਉਣਗੇ।

ਦੱਸ ਦੇਈਏ ਕਿ ਅਮਿਤਾਬ ਬੱਚਨ ਨੂੰ ਇਸ ਫਿਲਮ ਦੀ ਕਹਾਣੀ ਕਾਫੀ ਪਸੰਦ ਆਈ ਹੈ। ਅਨੀਸ ਨੇ ਵੀ ਇਸ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਫਿਲਮ ਦੀ ਸ਼ੂਟਿੰਗ 2019 ‘ਚ ਸ਼ੁਰੂ ਕਰ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਫਿਲਮ ‘ਚ ‘ਰਾਬਤਾ’ ਸਟਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਵੀ ਐਂਟਰੀ ਹੋ ਸਕਦੀ ਹੈ। ਇਸ ਫਿਲਮ ‘ਚ ਦੂਜੀ ਲੀਡ ਐਂਟਰੀ ਵਿੱਕੀ ਕੌਸ਼ਲ ਦੀ ਹੋ ਸਕਦੀ ਹੈ। ਕਹਾਣੀ ਇਕ ਕਸੀਨੋ ਦੇ ਆਲੇ-ਦੁਆਲੇ ਘੁੰਮਦੀ ਹੈ, ਜਿਸ ਦਾ ਮਾਲਕ ਚਾਇਨੀਜ਼ ਆਦਮੀ ਹੈ। ਅਜਿਹੇ ‘ਚ ਮੇਕਰਸ ਫਿਲਮ ਲਈ ਜੈਕੀ ਚੈਨ ਨੂੰ ਲੈਣਾ ਚਾਹੁੰਦੇ ਹਨ। ਇਸ ਫਿਲਮ ਦਾ ਫਸਟ ਪਾਰਟ 2002 ‘ਚ ਰਿਲੀਜ਼ ਹੋਇਆ ਸੀ

up2mark
the authorup2mark

Leave a Reply