Sunday, November 29, 2020
Bollywood

ਦੇਸੀ ਗਰਲ ਪ੍ਰਿਯੰਕਾ ਦਾ ਡ੍ਰੀਮ ਰੋਲ ‘ਮਰਦ ਕਿਰਦਾਰ’

ਬਾਲੀਵੁੱਡ ਦੀ ਦੇਸੀ ਗਰਲ ਪ੍ਰਿਯੰਕਾ ਚੋਪੜਾ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਡ੍ਰੀਮ ਰੋਲ ਮਰਦ ਦੇ ਕਿਰਦਾਰ ਨੂੰ ਨਿਭਾਉਣ ਦਾ ਹੈ। ਪ੍ਰਿਯੰਕਾ ਚੋਪੜਾ ਨੇ ਹਾਲੀਵੁੱਡ ਸੀਰੀਅਲ ‘ਕਵਾਂਟਿਕੋ’ ਵਿਚ ‘ਅਲੇਕਸ ਪਾਰਿਸ਼’ ਦੀ ਭੂਮਿਕਾ ਨਿਭਾਈ ਸੀ, ਜੋ ਮਰਦਾਂ ਦੀ ਭੂਮਿਕਾ ਦੇ ਬਰਾਬਰ ਸੀ, ਜਿਸ ਕਾਰਨ ਹੁਣ ਉਹ ਫਿਲਮਾਂ ਵਿਚ ਮਰਦ ਵਰਗੀ ਹੀ ਭੂਮਿਕਾ ਨਿਭਾਉਣਾ ਚਾਹੁੰਦੀ ਹੈ। ਪ੍ਰਿਯੰਕਾ ਚੋਪੜਾ ਨੇ ਕਿਹਾ ਕਿ ਮੈਂ ਬਹੁਤ ਖੁਸ਼ ਸੀ ਕਿਉਂਕਿ ਮੈਂ ਉਸ ਭੂਮਿਕਾ ਨੂੰ ਨਿਭਾਉਣਾ ਸੀ, ਜੋ ਮਰਦ ਦੀ ਭੂਮਿਕਾ ਵਰਗੀ ਸੀ। ਮੇਰਾ ਸੁਪਨਾ ਹੈ ਕਿ ਮੈਂ ਕਦੀ ਮਰਦ ਦੀ ਭੂਮਿਕਾ ਨਿਭਾ ਸਕਾਂ।
ਉਧਰ ਹਾਲੀਵੁੱਡ ਕਲਾਕਾਰ ਕ੍ਰਿਸ ਪ੍ਰੇਟ ਨੇ ਭਾਰਤੀ ਕਲਾਕਾਰ ਪ੍ਰਿਯੰਕਾ ਚੋਪੜਾ ਦੀ ਆਉਣ ਵਾਲੀ ਫਿਲਮ ‘ਕਾਊਬੁਆਏ ਨਿੰਜਾ ਵਿਕਿੰਗ’ ਨੂੰ ਯੂਨੀਵਰਸਲ ਪਿਕਚਰਸ ਨੇ ਆਪਣੇ ਰਿਲੀਜ਼ ਕੈਲੰਡਰ ਤੋਂ ਹਟਾ ਦਿੱਤਾ ਹੈ। ਪਹਿਲਾਂ ਇਸ ਫਿਲਮ ਦੀ ਰਿਲੀਜ਼ ਦੀ ਤਰੀਕ 28 ਜੂਨ 2019 ਸੀ।

up2mark
the authorup2mark

Leave a Reply