ਭਾਰਤ ‘ਚ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ। ਜਿਸ ਕਾਰਨ ਆਮ ਲੋਕਾਂ ਦੀ ਜੇਬ ‘ਤੇ ਕਾਫੀ ਅਸਰ ਪੈ ਰਿਹਾ ਹੈ। ਪਰ ਇਸ ਦੌਰਾਨ ਹੀ ਇੱਕ ਹੈਰਾਨ ਕਰਨ ਵਾਲਾ ਸੱਚ ਸਾਹਮਣੇ ਆਇਆ ਹੈ। ਇੱਕ ਮੀਡੀਆ ਰਿਪੋਰਟ ਦੇ ਅਨੁਸਾਰ ਆਰਟੀਆਈ ਤੋਂ ਪਤਾ ਲੱਗਿਆ ਹੈ ਕਿ ਭਾਰਤ 15 ਦੇਸ਼ਾਂ ਨੂੰ 34 ਰੁਪਏ ਪ੍ਰਤੀ ਪੀਟਰ ਹਿਸਾਬ ਦੇ ਨਾਲ ਪੈਟਰੋਲ ਅਤੇ 29 ਦੇਸ਼ਾਂ ਨੂੰ 37 ਰੁਪਏ ਪ੍ਰਤੀ ਦੇ ਹਿਸਾਬ ਨਾਲ ਡੀਜਲ ਵੇਚ ਰਿਹਾ ਹੈ ਅਤੇ ਇਸ ਦੇ ਉਲਟ ਆਪਣੇ ਦੇਸ਼ ਦੇ ਲੋਕਾਂ ਨੂੰ ਸਰਕਾਰ 125 ਤੋਂ 150 ਫੀਸਦ ਤੱਕ ਟੈਕਸ ਲਾ ਕੇ ਆਪਣੀ ਹੀ ਜਨਤਾ ਨੂੰ ਵੇਚ ਰਹੀ ਹੈ।
ਆਰਟੀਆਈ ਰਾਹੀਂ ਮਿਲੀ ਵੱਡੀ ਜਾਣਕਾਰੀ!
-ਪੰਜਾਬ ਦੇ ਰੋਹਿਤ ਸੱਭਰਵਾਲ ਦੀ ਆਰਟੀਆਈ ਤੋਂ ਪਤਾ ਚੱਲਿਆ ਹੈ ਕਿ ਮੈਂਗਲੌਰ ਰਿਫਾਇਨਰੀ ਐਂਡ ਪੈਟਰੋਕੈਮੀਕਲਸ ਲਿਮਿ. ਤੋਂ 1 ਜਨਵਰੀ 2018 ਤੋਂ 30 ਜੂਨ 2018 ਦੇ ਵਿਚਕਾਰ ਪੰਜ ਦੇਸ਼ਾਂ ਹਾਂਗਕਾਂਗ, ਮਲੇਸ਼ੀਆਂ, ਮਾਰਿਸ਼ਸ, ਸਿੰਗਾਪੁਰ ਅਤੇ ਯੂਏਈ ਨੂੰ 32 ਤੋਂ 34 ਰੁਪਏ ਪ੍ਰਤੀ ਲੀਟਰ ਰਿਫਾਇਡ ਪੈਟਰੋਲ ਅਤੇ 34 ਤੋਂ 36 ਰੁਪਏ ਰਿਫਾਇਡ ਡੀਜਲ ਵੇਚਿਆ ਜਾ ਰਿਹਾ ਹੈ।
ਜਦੋਂ ਕਿ ਇਸ ਸਮੇਂ ਦੌਰਾਨ ਭਾਰਤ ‘ਚ ਪੈਟਰੋਲ ਦੀ ਕੀਮਤ 69.97 ਰੁਪਏ ਤੋਂ ਲੈ ਕੇ 75.55 ਰੁਪਏ ਪ੍ਰਤੀ ਲੀਟਰ ਹੈ ਅਤੇ ਡੀਜਲ ਦੀ ਕੀਮਤ 59.70 ਰੁਪਏ ਤੋਂ 67.38 ਪ੍ਰਤੀ ਲੀਟਰ ਹੈ।ਇਹਨਾਂ ਪੰਜ ਦੇਸ਼ਾਂ ਤੋਂ ਇਲਾਵਾ ਅਮਰੀਕਾ, ਇੰਗਲੈਂਡ, ਇਰਾਕ, ਇਜਰਾਇਲ, ਜਾਰਡਨ, ਆਸਟ੍ਰੇਲੀਆ, ਦੱਖਣੀ ਅਫ਼ਰੀਕਾ ‘ਚ ਭਾਰਤ ਤੋਂ ਰਿਫਾਇਡ ਪੈਟਰੋਲ ਅਤੇ ਡੀਜਲ ਵੇਚਿਆ ਜਾਂਦਾ ਹੈ।
ਬਾਕੀ ਦੇਸ਼ਾਂ ਨੂੰ ਭਾਰਤ ਕੋਲੋ ਬੇਸ਼ੱਕ ਸਸਤਾ ਰਿਫਾਇਡ ਪੈਟਰੋਲ ਅਤੇ ਡੀਜਲ ਮਿਲਦਾ ਹੋਵੇ ਪਰ ਭਾਰਤ ਦੇ ਲੋਕਾਂ ਨੂੰ 125 ਤੋਂ 150 ਫੀਸਦ ਤੱਕ ਟੈਕਸ ਲਾਇਆ ਜਾਂਦਾ ਹੈ। ਇਹ ਹੀ ਕਾਰਨ ਹੈ ਕਿ ਭਾਰਤ ਦੇ ਜਿਆਦਾਤਰ ਰਾਜਾਂ ‘ਚ ਪੈਟਰੋਲ 75 ਤੋਂ 82 ਰੁਪਏ ਲੀਟਰ ਅਤੇ ਡੀਜਲ 66 ਤੋਂ 74 ਰੁਪਏ ਤੱਕ ਵੇਚਿਆ ਜਾਂਦਾ ਹੈ। ਤਾਜਾ ਖ਼ਬਰ ਇਹ ਵੀ ਸਾਹਮਣੇ ਹੈ ਕਿ ਸਰਕਾਰ ਨੇ ਜੀਐਸਟੀ ਦੇ ਦਾਇਰੇ ‘ਚ ਪੈਟਰੋਲ ਅਤੇ ਡੀਜਲ ਨੂੰ ਵੀ ਨਹੀਂ ਲਿਆ ਅਤੇ ਪੈਟਰੋਲ ਅਤੇ ਡੀਜਲ ਦੇ ਰੇਟ ਘਟਣ ਦੀ ਆਖਰੀ ਉਮੀਂਦ ਵੀ ਖਤਮ ਹੋ ਗਈ ਹੈ।