Saturday, January 16, 2021
Crime

ਜ਼ਮੀਨੀ ਵਿਵਾਦ ਨੂੰ ਲੈ ਕੇ ਪੁੱਤਰ ਨੇ ਕੀਤੀ ਪਿਤਾ ਦੀ ਹੱਤਿਆ

ਪਿੰਡ ਰਾਣਾ ‘ਚ ਬੀਤੇ ਦਿਨ ਜ਼ਮੀਨੀ ਵਿਵਾਦ ਨੂੰ ਲੈ ਕੇ ਇਕ ਪੁੱਤਰ ਨੇ ਆਪਣੇ ਪਿਤਾ ਦੇ ਸਿਰ ‘ਤੇ ਲਕੜੀ ਦੇ ਦਸਤੇ ਨਾਲ ਵਾਰ ਕਰ ਕੇ ਹੱਤਿਆ ਕਰ ਦਿੱਤੀ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਨਾਮਜ਼ਦ ਦੋਸ਼ੀ ਬੀਰ ਇੰਦਰਪਾਲ ਸਿੰਘ ਉਰਫ ਲਾਡੀ ਨੇ ਆਪਣੇ 55 ਸਾਲਾ ਪਿਤਾ ਹਰਭਜਨ ਸਿੰਘ, ਜੋ ਪਿੰਡ ‘ਚ ਆਰ. ਐੱਮ. ਪੀ. ਡਾਕਟਰ ਹੈ, ਦੇ ਸਿਰ ‘ਤੇ 3-4 ਵਾਰ ਕੀਤੇ ਸਨ। ਗੰਭੀਰ ਹਾਲਤ ‘ਚ ਉਸ ਨੂੰ ਇਲਾਜ ਸਿਵਲ ਹਸਪਤਾਲ ਵਿਖੇ ਲਿਜਾਇਆ ਜਾ ਰਿਹਾ ਸੀ ਕਿ ਰਸਤੇ ਹੀ ਉਸ ਦੀ ਮੌਤ ਹੋ ਗਈ।
੍ਰਦੱਸਿਆ ਜਾਂਦਾ ਹੈ ਕਿ ਮ੍ਰਿਤਕ ਕੋਲ ਪਿੰਡ ਦੇ ਬੱਸ ਸਟਾਪ ਨੇੜੇ ਤਿੰਨ ਦੁਕਾਨਾਂ ਸਨ ਅਤੇ ਉਸ ਨੇ 2 ਦੁਕਾਨਾਂ ਆਪਣੇ ਵੱਡੇ ਪੁੱਤਰਾਂ ਨੂੰ ਦੇ ਦਿੱਤੀਆਂ ਸਨ। ਉਸ ਦਾ ਛੋਟਾ ਪੁੱਤਰ ਤੀਜੀ ਦੁਕਾਨ ‘ਚ ਆਪਣਾ ਹਿੱਸਾ ਚਾਹੁੰਦਾ ਸੀ ਪਰ ਉਹ ਇਸ ਲਈ ਰਾਜੀ ਨਹੀਂ ਸੀ। ਇਸੇ ਕਾਰਨ ਉਸ ਨੇ ਨਸ਼ੇ ਦੀ ਹਾਲਤ ‘ਚ ਗੁੱਸੇ ‘ਚ ਆ ਕੇ ਆਪਣੇ ਪਿਤਾ ਦੀ ਹੱਤਿਆ ਕਰ ਦਿੱਤੀ। ਥਾਣਾ ਸਦਰ ਦੇ ਇੰਚਾਰਜ ਇੰਸਪੈਕਟਰ ਸੰਜੀਵ ਸੇਤੀਆ ਨੇ ਦੱਸਿਆ ਕਿ ਪੁਲਸ ਨੇ ਉਕਤ ਦੋਸ਼ੀ ਨੂੰ ਕਾਬੂ ਕਰਨ ਤੋਂ ਬਾਅਦ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

up2mark
the authorup2mark

Leave a Reply