Saturday, January 16, 2021
Featured

ਭਾਰਤ ਤੋਂ ਪਹਿਲਾਂ ਪਾਕਿਸਤਾਨ ‘ਚ ਲਾਂਚ ਹੋਵੇਗੀ ਇਹ ਗੱਡੀ, ਜਾਣੋ ਫੀਚਰ…

ਟੋਇਟਾ ਨੇ ਪਿਛਲੇ ਸਾਲ ਇੰਡੋਨੇਸ਼ੀਆ ਵਿੱਚ ਆਪਣੀ ਸੈਕਿੰਟ ਜਨਰੇਸ਼ਨ Rush ਤੋਂ ਪਰਦਾ ਚੁੱਕਿਆ ਸੀ। ਹੁਣ ਕੰਪਨੀ ਇਸਨੂੰ ਇਸ ਮਹੀਨੇ ਪਾਕਿਸਤਾਨ ਵਿੱਚ ਲਾਂਚ ਕਰਨ ਵਾਲੀ ਹੈ ਅਤੇ ਇਸਦੇ ਬਾਅਦ ਇਸਨੂੰ ਸਤੰਬਰ ਵਿੱਚ ਲੈਟਿਨ ਅਮਰੀਕਾ ਵਿੱਚ ਲਾਂਚ ਕੀਤਾ ਜਾਵੇਗਾ। ਜਾਪਾਨੀ ਕੰਪਨੀ ਟੋਇਟਾ ਇਸ ਗੱਡੀ ਨੂੰ ਇੰਡੋਨੇਸ਼ੀਆ ਤੋਂ ਇੰਪੋਰਟ ਕਰੇਗੀ ਅਤੇ ਇਸਦਾ ਪਹਿਲਾ ਬੈਚ ਪਾਕਿਸਤਾਨ ਵਿੱਚ ਅਗਲੇ ਹਫ਼ਤੇ ਆ ਜਾਵੇਗਾ।

Rush ਟੋਇਟਾ ਦੇ FT Concept ਦਾ ਪ੍ਰੋਡਕਸ਼ਨ ਵਰਜਨ ਹੈ। ਇਸ ਵਿੱਚ ਨਵੀਂ LED ਹੈਡਲੈਪਸ ਹਨ ਜੋ ਕਿ ਇਸਦੇ ਕਾਲੇ ਰੰਗ ਵਾਲੇ ਗ੍ਰਿਲ ਵਿੱਚ ਲੱਗੀ ਹਨ। ਕੰਪਨੀ ਨੇ ਸਿਲਵਰ ਫਿਨਿਸ਼ ਵਾਲੀ ਸਕਿਡ ਪਲੇਟ ਇਸ ਵਿੱਚ ਦਿੱਤੀ ਹੈ। ਟੋਇਟਾ ਰਸ਼ ਵਿੱਚ ਬਲੈਕ ਪਲਾਸਟਿਕ ਕਲੈਡਿੰਗ ਬਾਡੀ ਤੇ ਦਿਖੇਗੀ। ਇਸ SUV ਦੀ ਰਾਈਡ ਹਾਈਡ ਨੂੰ ਵੀ ਵਧਾਇਆ ਗਿਆ ਹੈ।car launched Pakistan Indiaਟੋਇਟਾ ਇੰਡੋਨੇਸ਼ੀਆ ਅਤੇ ਹੋਰ ਬਾਜ਼ਾਰ ਵਿੱਚ ਇਸਨੂੰ TRD Sportivo ਵੇਰੀਐਂਟ ਵਿੱਚ ਵੇਚਦੀ ਹੈ ਜੋ ਕਿ ਇਸਦਾ ਸਪੋਰਟੀ ਅਵਤਾਰ ਹੈ। TRD ਅਸੈਸਰੀਜ਼ ਦੀ ਗੱਲ ਕਰੀਏ ਤਾਂ ਟੋਇਟਾ ਰਸ਼ ਵਿੱਚ ਸਪੋਰਟੀ ਫਰੰਟ ਬੰਪਰ, ਪਿੱਛੇ ਫਾਕਸ ਡਿਫਊਜ਼ਰ ਅਤੇ ਸਪੈਸ਼ਲ ਫਾਗ ਲੈਂਪ ਕਵਰਸ ਹੈ। ਹਾਲਾਂਕਿ ਪਾਕਿਸਤਾਨ ਵਿੱਚ ਇਹ ਵੇਰੀਐਂਟ ਆਵੇਗਾ ਜਾਂ ਨਹੀਂ, ਇਸ ਬਾਰੇ ਵਿੱਚ ਕੰਪਨੀ ਨੇ ਖੁਲਾਸਾ ਨਹੀਂ ਕੀਤਾ ਹੈ।

ਟੋਇਟਾ ਰਸ਼ ਦੇ ਡੈਸ਼ਬੋਰਡ ਵਿੱਚ ਨਵਾਂ ਡਿਜ਼ਾਈਨ ਥੀਮ ਹੈ। ਕੰਪਨੀ ਨੇ ਥ੍ਰੀ ਸਪੋਕ ਮਲਟੀ ਫੰਕਸ਼ਨਿੰਗ ਸਟੀਅਰਿੰਗ ਵੀਲ ਦਿੱਤਾ ਹੈ। ਇਸ ਵਿੱਚ ਵਾਈਟ ਅਤੇ ਬਲੂ ਬਲੈਕ ਲਾਈਟਿੰਗ ਵਾਲਾ ਇੰਸਟ੍ਰੂਮੈਂਟ ਕਲਸਟਰ ਹੈ। Toyota ਦੀ ਇਹ ਗੱਡੀ 5 ਅਤੇ 7 ਸੀਟਰ ਆਪਸ਼ੰਸ ਵਿੱਚ ਉਪਲੱਬਧ ਹੋਵੇਗੀ।car launched Pakistan India
ਟੋਇਟਾ ਰਸ਼ ਵਿੱਚ ਕਈ ਸ਼ਾਨਦਾਰ ਫੀਚਰਸ ਦਿੱਤੇ ਗਏ ਹਨ। ਇਹਨਾਂ ਵਿੱਚ 7 ਇੰਚ ਟੱਚ ਸਕਰੀਨ Infotainment ਸਿਸਟਮ ਹੈ ਪਰ ਇਹ ਐਪਲ ਕਾਰਪਲੇੇ ਅਤੇ ਐਂਡਰਾਇਡ ਆਟੋ ਨੂੰ ਸਪੋਰਟ ਨਹੀਂ ਕਰਦਾ ਹੈ।ਟੋਇਟਾ Rush ਵਿੱਚ 1. 5 ਲੀਟਰ, 4 ਸਿਲੰਡਰ ਡੀਜ਼ਲ ਇੰਜਣ ਦਿੱਤਾ ਗਿਆ ਹੈ। ਇਹ ਇੰਜਣ 6, 000 ਆਰਪੀਐਮ ਉੱਤੇ 104 ਪੀਐਸ ਦਾ ਪਾਵਰ ਅਤੇ 4, 200 ਆਰਪੀਐਮ ਉੱਤੇ 136 ਨਿਊਟਨ ਮੀਟਰ ਟਾਰਕ ਜਨਰੇਟ ਕਰਦਾ ਹੈ। ਇੰਜਣ ਨੂੰ 5 ਸਪੀਡ ਮੈਨੁਅਲ ਅਤੇ 4 ਸਪੀਡ ਆਟੋਮੈਟਿਕ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ। ਟੋਇਟਾ Rush ਨੂੰ ਭਾਰਤੀ ਬਾਜ਼ਾਰ ਵਿੱਚ 2019 ਦੇ ਅੰਤ ਤੱਕ ਲਾਂਚ ਕੀਤਾ ਜਾ ਸਕਦਾ ਹੈ।

up2mark
the authorup2mark

Leave a Reply