Monday, July 6, 2020
Featured

ਘੋੜਿਆਂ ਦੇ ਸ਼ੋ ਅਤੇ ਵਪਾਰ ਤੇ ਲੱਗੀ ਪਾਬੰਦੀ ਹਟਾਈ ਗਈ !

ਦਫ਼ਤਰ ਜ਼ਿਲ•ਾ ਲੋਕ ਸੰਪਰਕ ਅਫ਼ਸਰ, ਲੁਧਿਆਣਾ
ਘੋੜਿਆਂ ਦੇ ਸ਼ੋਅ ਅਤੇ ਵਪਾਰ ‘ਤੇ ਪਾਬੰਦੀ ਹਟਾਈ
-ਗਲੈਂਡਰਜ਼ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਜਨਵਰੀ ਮਹੀਨੇ ਲਗਾਈ ਸੀ ਪਾਬੰਦੀ
ਲੁਧਿਆਣਾ, 28 ਅਗਸਤ (000)-ਨਵੀਂ ਦਿੱਲੀ ਅਤੇ ਇਸਦੇ ਨਾਲ ਲੱਗਦੇ ਸੂਬਿਆਂ ਵਿੱਚ ਘੋੜਿਆਂ ਵਿੱਚ ਗਲੈਂਡਰਜ਼ ਵਰਗੀ ਨਾ-ਮੁਰਾਦ ਬਿਮਾਰੀ ਨੂੰ ਫੈਲਣ ਤੋਂ ਰੋਕਣ ਵਿੱਚ ਸਫ਼ਲਤਾ ਮਿਲਣ ‘ਤੇ ਭਾਰਤ ਸਰਕਾਰ ਦੇ ਐਨੀਮਲ ਹਸਬੈਂਡਰੀ ਕਮਿਸ਼ਨ ਵੱਲੋਂ ਘੋੜਿਆਂ ਦੇ ਸ਼ੋਅ ਅਤੇ ਵਪਾਰ ‘ਤੇ ਲਗਾਈ ਪਾਬੰਦੀ ਹਟਾ ਲਈ ਗਈ ਹੈ। ਭਾਰਤ ਸਰਕਾਰ ਵੱਲੋਂ ਜਾਰੀ ਗਜ਼ਟ ਨੋਟੀਫਿਕੇਸ਼ਨ ਦਾ ਹਵਾਲਾ ਦਿੰਦਿਆਂ ਪੰਜਾਬ ਸਰਕਾਰ ਦੇ ਪਸ਼ੂ ਪਾਲਣ ਵਿਭਾਗ ਵੱਲੋਂ ਵੀ ਇਸ ਸੰਬੰਧੀ ਪਾਬੰਦੀ ਹੁਕਮ ਵਾਪਸ ਲੈਣ ਬਾਰੇ ਫੈਸਲਾ ਲਿਆ ਗਿਆ ਹੈ।
ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ, ਲੁਧਿਆਣਾ ਡਾ. ਜੀ. ਐੱਸ. ਤੂਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਸਰਕਾਰ ਦੇ ਐਨੀਮਲ ਹਸਬੈਂਡਰੀ ਕਮਿਸ਼ਨ ਵੱਲੋਂ ਮਿਲੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਜ਼ਿਲ•ਾ ਲੁਧਿਆਣਾ ਵਿੱਚ ਵੀ ਜਨਵਰੀ 2018 ਵਿੱਚ ਕਿਸੇ ਵੀ ਤਰ•ਾਂ ਦੇ ਘੋੜਿਆਂ ਦੇ ਸ਼ੋਅ ਅਤੇ ਵਪਾਰ ‘ਤੇ ਅਗਲੇ ਹੁਕਮਾਂ ਤੱਕ ਪਾਬੰਦੀ ਲਗਾ ਦਿੱਤੀ ਗਈ ਸੀ।
ਡਾ. ਤੂਰ ਨੇ ਕਿਹਾ ਕਿ ਘੋੜਿਆਂ ਵਿੱਚ ਫੈਲੀ ਗਲੈਂਡਰਜ਼ ਬਿਮਾਰੀ ਦੇ ਸੰਦਰਭ ਵਿੱਚ ਨਵੀਂ ਦਿੱਲੀ ਦੇ ਨਾਲ-ਨਾਲ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਨੂੰ ਸਲਾਹ ਦਿੱਤੀ ਗਈ ਸੀ ਕਿ ਅਗਲੇ ਹੁਕਮਾਂ ਤੱਕ ਘੋੜਿਆਂ ਦੀ ਢੋਆ-ਢੁਆਈ ਅਤੇ ਘੋੜਿਆਂ ਦੇ ਵਪਾਰ ‘ਤੇ ਸਖ਼ਤੀ ਰੱਖੀ ਜਾਵੇ

up2mark
the authorup2mark

Leave a Reply