ਬੈਂਸ ਭਰਾਵਾਂ ਨੇ ਪਹਿਲਾਂ ਸੁਖਪਾਲ ਸਿੰਘ ਖਹਿਰਾ ਨੂੰ ਘਰੋਂ ਬੇਘਰ ਕੀਤਾ ਤੇ ਉਹ ਅੱਜ ਕੱਲ ਉਹ ਨਵਜੋਤ ਸਿੱਧੂ ਨੂੰ ਹਵਾ ਦੇ ਕੇ ਘਰੋਂ ਬੇਘਰ ਕਰਨਾ ਚਾਹੁੰਦੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਇਕਨਾਮਿਕ ਐਂਡ ਪੋਲੀਟੀਕਲ ਪਲੈਨਿੰਗ ਸੈੱਲ ਦੇ ਚੇਅਰਮੈਨ ਈਸ਼ਵਰਜੋਤ ਸਿੰਘ ਚੀਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਬੈਂਸ ਭਰਾਵਾਂ ਦੀ ਇਹ ਫਿਤਰਤ ਰਹੀ ਹੈ ਕਿ ਉਹ ਸਿਆਸਤ ਵਿਚ ਕਿਸੇ ਦੇ ਵੀ ਸਕੇ ਨਹੀਂ ਹੋਏ। ਉਨ੍ਹਾਂ ਕਿਹਾ ਕਿ ਉਹ ਜਿਸ ਘਰ ਵੀ ਗਏ ਉਨ੍ਹਾਂ ਨੇ ਆਪਣੇ ਮਾਲਕ ਨਾਲ ਹਮੇਸ਼ਾ ਹੀ ਧੋਖਾ ਕੀਤਾ। ਬੈਂਸ ਭਰਾ ਜਾਣ ਬੁੱਝ ਕੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੂੰ ਹਵਾ ਦੇ ਰਹੇ ਹਨ ਤਾਂ ਜੋ ਉਹ ਆਪਣੀ ਪਾਰਟੀ ਤੇ ਸਰਕਾਰ ਦੇ ਖਿਲਾਫ਼ ਖੁੱਲ੍ਹ ਕੇ ਸਾਹਮਣੇ ਆਉਣ। ਬੈਂਸ ਭਰਾਵਾਂ ਦਾ ਇਕੋ ਇਕ ਮਕਸਦ ਹੈ ਕਿ ਉਹ ਕਿਸੇ ਨਾ ਕਿਸੇ ਤਰ੍ਹਾਂ ਨਵਜੋਤ ਸਿੱਧੂ ਨੂੰ ਕਾਂਗਰਸ ਪਾਰਟੀ ਖਿਲਾਫ਼ ਵਰਤਣਾ ਚਾਹੁੰਦੇ ਹਨ ਪਰ ਉਹ ਆਪਣੇ ਇਸ ਮਕਸਦ ਵਿਚ ਬਿਲਕੁਲ ਵੀ ਕਾਮਯਾਬ ਨਹੀਂ ਹੋਣਗੇ।
Breakingnewspunjab > Blog > Crime > ਬੈਂਸ ਭਰਾ ਨਵਜੋਤ ਸਿੱਧੂ ਨੂੰ ਘਰੋਂ ਬੇਘਰ ਕਰਨਾ ਚਾਹੁੰਦੇ ਨੇ: ਈਸ਼ਵਰਜੋਤ ਚੀਮਾ