ਸ਼ਾਹਰੁਖ਼ ਖਾਨ, ਸਲਮਾਨ ਖਾਨ ਅਤੇ ਆਮਿਰ ਖਾਨ ਦੇ ਫੈਨਜ਼ ਉਨ੍ਹਾਂ ਨੂੰ ਕਦੇ ਕਿਸੇ ਇੱਕ ਫਿਲਮ ਵਿੱਚ ਇਕੱਠੇ ਦੇਖਣ ਦੀ ਖੁਆਇਸ਼ ਰੱਖਦੇ ਹਨ, ਕਈ ਨਿਰਮਾਤਾ ਨਿਰਦੇਸ਼ਕ ਨੇ ਇਸ ਲਈ ਕੋਸ਼ਿਸ਼ ਵੀ ਕੀਤੀ ਪਰ ਲੱਗਦਾ ਹੈ ਕਿ ਹੁਣ ਇਹ ਜਲਦੀ ਸੰਭਵ ਹੋ ਸਕਦਾ ਹੈ ਕਿਉਂਕਿ ਜਿਸ ਡਾਇਰੈਕਟਰ ਨੇ ਇਹਨਾਂ ਤਿੰਨਾਂ ਨਾਲ ਕੰਮ ਕਰਨ ਦੀ ਇੱਛਾ ਜ਼ਾਹਿਰ ਕੀਤੀ ਹੈ, ਉਹ ਇੱਕ ਅਜਿਹੇ ਡਾਇਰੈਕਟਰ ਹਨ ਜੋ ਅਮਿਤਾਭ ਬੱਚਨ ਅਤੇ ਆਮਿਰ ਖਾਨ ਨੂੰ ਇੱਕ ਹੀ ਫਿਲਮ ਵਿੱਚ ਇਕੱਠੇ ਲਿਆਉਣ ਵਿੱਚ ਕਾਮਯਾਬ ਹੋ ਗਏ ਹਨ।
ਜੀ ਹਾਂ, ਅਸੀ ਗੱਲ ਕਰ ਰਹੇ ਹਨ ‘ਧੂਮ’ ਡਾਇਰੈਕਟਰ ਵਿਜੇ ਕ੍ਰਿਸ਼ਣਾ ਆਚਾਰਿਆ ਦੀ। ਜਿਨ੍ਹਾਂ ਨੂੰ ਲੋਕ ਪਿਆਰ ਨਾਲ ਵਿਕਟਰ ਵੀ ਬੁਲਾਉਂਦੇ ਹਨ। ਯਸ਼ਰਾਜ ਫਿਲਮਸ ਦੀ ਮੂਵੀ ‘ਠਗਸ ਆਫ ਹਿਦੁਸਤਾਨ’ ਵਿੱਚ ਅਮਿਤਾਭ ਬੱਚਨ ਅਤੇ ਆਮਿਰ ਖਾਨ ਨੂੰ ਡਾਇਰੈਕਟ ਕਰ ਰਹੇ ਵਿਜੇ ਕ੍ਰਿਸ਼ਣਾ ਆਚਾਰਿਆ ਤੋਂ ਜਦੋਂ ਇਹ ਪੁਛਿਆ ਗਿਆ ਕਿ ਤੁਸੀਂ ਆਮਿਰ ਖਾਨ ਦੇ ਨਾਲ 2 ਫਿਲਮਾਂ ਵਿੱਚ ਕੰਮ ਕੀਤਾ ਹੈ ਜਦੋਂ ਕਿ ‘ਟਸ਼ਨ’ ਵਿੱਚ ਸੈਫ ਅਲੀ ਖਾਨ ਨੂੰ ਵੀ ਡਾਇਰੈਕਟ ਕਰ ਚੁੱਕੇ ਹੋ, ਕੀ ਅੱਗੇ ਉਹ ਕਿਸੇ ਹੋਰ ਖਾਨ ਦੇ ਨਾਲ ਵੀ ਕੰਮ ਕਰਨਾ ਚਾਹੁੰਦੇ ਹਨ।
ਇੱਕ ਇੰਟਰਵਿਊ ਵਿੱਚ ਵਿਜੇ ਕ੍ਰਿਸ਼ਣਾ ਆਚਾਰਿਆ ਕਹਿੰਦੇ ਹਨ ”ਮੈਂ ਇੱਕ ਹੀ ਫਿਲਮ ਵਿੱਚ ਬਾਲੀਵੁਡ ਦੇ ਇਹਨਾਂ ਤਿੰਨਾਂ ਖਾਨਜ਼ ਦੇ ਨਾਲ ਕੰਮ ਕਰਨਾ ਚਾਹੁੰਦਾ ਹਾਂ। ਆਮਿਰ, ਸ਼ਾਹਰੁਖ਼ ਅਤੇ ਸਲਮਾਨ ਤਿੰਨੋਂ ਬਹੁਤ ਅਮੇਜ਼ਿੰਗ ਕਲਾਕਾਰ ਹਨ ਅਤੇ ਬਹੁਤ ਚੰਗੇ ਇਨਸਾਨ ਵੀ ਹਨ।” ਵਿਜੇ ਕ੍ਰਿਸ਼ਣਾ ਆਚਾਰਿਆ ਨੇ ਅੱਗੇ ਕਿਹਾ ”ਮੈਂ ਜਿਵੇਂ ਕਿਹਾ ਕਿ ਹਰ ਡਾਇਰੈਕਟਰ ਇਹਨਾਂ ਤਿੰਨਾਂ ਦੇ ਨਾਲ ਕੰਮ ਕਰਨਾ ਚਾਹੂੰਦਾ ਹੈ ਪਰ ਫਿਲਮ ਦੀ ਕਹਾਣੀ ਅਜਿਹੀ ਹੋਵੇ, ਜਿਸ ਵਿੱਚ ਇਹਨਾਂ ਤਿੰਨੋ ਸੁਪਰ ਸਟਾਰਸ ਦੀ ਜ਼ਰੂਰਤ ਹੋਵੇ।” ਤੁਹਾਨੂੰ ਦੱਸ ਦੇਈਏ ਕਿ ਜੇਕਰ ਯਸ਼ਰਾਜ ਬੈਨਰ ਚਾਹੇ ਤਾਂ ਇਹਨਾਂ ਤਿੰਨੋਂ ਸੁਪਰ ਸਟਾਰਸ ਨੂੰ ਇਕੱਠੇ ਕਿਸੇ ਫਿਲਮ ਵਿੱਚ ਲਿਆ ਸਕਦੇ ਹਨ
ਕਿਉਂਕਿ ਤਿੰਨੋਂ ਖਾਨ ਸਟਾਰਸ ਯਸ਼ ਚੋਪੜਾ ਦੇ ਪ੍ਰੋਡਕਸ਼ਨ ਹਾਊਸ ਲਈ ਕੰਮ ਕਰਦੇ ਰਹੇ ਹਨ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਬਾਲੀਵੁਡ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਨਾਲ ਹੀ ਉਹ ਆਪਣੇ ਆਉਣ ਵਾਲੇ ਪ੍ਰੋਜੈਕਟਸ ਬਾਰੇ ਆਪਣੇ ਫੈਨਜ਼ ਨੂੰ ਅਪਡੇਟ ਕਰਦੇ ਰਹਿੰਦੇ ਹਨ। ਅਕਸਰ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਕੇ ਸੁਰਖੀਆਂ ‘ਚ ਆ ਜਾਂਦੇ ਹਨ।