Tuesday, December 1, 2020
Featured

ਕੇਰਲ ਹੜ੍ਹ ਪੀੜਤਾਂ ਲਈ ਇੱਕ ਵਾਰ ਫਿਰ ਲੁਧਿਆਣਾ ਆਇਆ ਅੱਗੇ…

ਲੁਧਿਆਣਾ: ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਜ਼ਿਲ੍ਹਾ ਲੁਧਿਆਣਾ ਦੇ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਕੇਰਲਾ ਵਿੱਚ ਹੜ੍ਹ ਕਾਰਨ ਪੈਦਾ ਹੋਈ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਸਥਾਨਕ ਲੋਕਾਂ ਦੀ ਭਲਾਈ ਲਈ ਦਿਲ ਖੋਲ੍ਹ ਕੇ ਮਦਦ ਕਰਨ ਲਈ ਅੱਗੇ ਆਉਣ। ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਦੀ ਇਸ ਅਪੀਲ ‘ਤੇ ਜ਼ਿਲ੍ਹਾ ਲੁਧਿਆਣਾ ਦੇ ਵੱਡੀ ਗਿਣਤੀ ਵਿੱਚ ਲੋਕ ਅੱਜ ਪਹਿਲੇ ਦਿਨ ਮਦਦ ਲਈ ਅੱਗੇ ਆਏ। ਦੱਸਣਯੋਗ ਹੈ ਕਿ ਹੜ੍ਹਾਂ ਕਾਰਨ ਕੇਰਲਾ ਦੇ 4 ਲੱਖ ਪਰਿਵਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਇਸ ਅਣਸੁਖਾਵੀਂ ਸਥਿਤੀ ਕਾਰਨ ਲੋਕਾਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਕੇਰਲ ਦੇ ਲੋਕਾਂ ਦੇ ਘਰ ਪਰਿਵਾਰ ਅਤੇ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਕਈ ਲੋਕ ਆਪਣੀ ਜੜ੍ਹਾਂ ਤੋਂ ਹੀ ਉਜੜ ਗਏ ਹਨ। ਕੇਰਲ ਦੇ ਲੋਕਾਂ ਲਈ ਫਿਲਹਾਲ ਮੁੜ ਵਸੇਬਾ ਦਾ ਯਤਨ ਕੀਤਾ ਜਾ ਰਿਹਾ ਹੈ।ludhiana sending supplies keralaਪ੍ਰਭਾਵਿਤ ਲੋਕ ਆਪਣੀ ਰੋਜ਼ਮਰ੍ਹਾ ਦੀਆਂ ਲੋੜਾਂ ਦੀ ਪੂਰਤੀ ਤੋਂ ਵੀ ਮੁਹਤਾਜ਼ ਹੋ ਗਏ ਹਨ। ਗਰੀਬੀ ਰੇਖਾ ਤੋਂ ਹੇਠਾਂ ਵਾਲੇ ਦੋ ਲੱਖ ਤੋਂ ਵਧੇਰੇ ਬੱਚਿਆਂ ਨੂੰ ਸਕੂਲ ਸਿੱਖਿਆ ਲਈ ਜ਼ਰੂਰੀ ਸਮੱਗਰੀ ਦੇ ਨਾਲ-ਨਾਲ ਵਿਸ਼ੇਸ਼ ਸਹਾਇਤਾ ਦੀ ਜ਼ਰੂਰਤ ਹੈ। ਅਗਰਵਾਲ ਨੇ ਵੱਖ-ਵੱਖ ਸੰਸਥਾਵਾਂ ਅਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੇ ਬੱਚਿਆਂ ਦੀਆਂ ਸਿੱਖਿਆ ਨਾਲ ਸੰਬੰਧਤ ਲੋੜਾਂ ਜਿਵੇਂ ਕਿ ਸਕੂਲ ਬਸਤੇ, ਪਾਣੀ ਦੀਆਂ ਬੋਤਲਾਂ, ਖਾਣੇ ਦੇ ਡੱਬੇ, ਕਾਪੀਆਂ, ਪੈੱਨ, ਪੈਨਸਿਲਾਂ ਆਦਿ ਨੂੰ ਪੂਰਾ ਕਰਨ ਲਈ ਅੱਗੇ ਆਉਣ। ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤ ਵਿੱਚ ਬੱਚਿਆਂ ਲਈ 1.5 ਲੱਖ ਸਕੂਲ ਬਸਤੇ, 1.5 ਲੱਖ ਪਾਣੀ ਦੀਆਂ ਬੋਤਲਾਂ, 1.5 ਲੱਖ ਖਾਣੇ ਦੇ ਡੱਬੇ, 7.5 ਲੱਖ ਕਾਪੀਆਂ, 3 ਲੱਖ ਪੈੱਨ ਅਤੇ 3 ਲੱਖ ਪੈਨਸਿਲਾਂ ਦੀ ਭਾਰੀ ਲੋੜ ਹੈ।ludhiana sending supplies keralaਉਨ੍ਹਾਂ ਦਾਨੀ ਸੱਜਣਾਂ ਨੂੰ ਅਪੀਲ ਕੀਤੀ ਕਿ ਉਹ ਇਹ ਸਮੱਗਰੀ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਨ, ਇਹ ਦਾਨ ਸਮੱਗਰੀ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਦਫ਼ਤਰ ਵਿਖੇ ਬਣਾਏ ਗਏ ਕੁਲੈਕਸ਼ਨ ਸੈਂਟਰ ਵਿੱਚ ਮਿਤੀ 10 ਸਤੰਬਰ, 2018 ਦੇ ਸਵੇਰੇ 11 ਵਜੇ ਤੱਕ ਜਮ੍ਹਾਂ ਕਰਵਾਈ ਜਾ ਸਕਦੀ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਵੀ ਲੁਧਿਆਣਾ ਅਤੇ ਪੰਜਾਬ ਦੇ ਹੋਰ ਕਈ ਸ਼ਹਿਰਾਂ ਤੋਂ ਲੋਕਾਂ ਨੇ ਕੇਰਲ ਹੜ੍ਹ ਪੀੜਤਾਂ ਲਈ ਮਾਲੀ ਅਤੇ ਹੋਰ ਸਹਾਇਤਾ ਲਈ ਆਪਣਾ ਹੱਥ ਅੱਗੇ ਵਧਾਇਆ ਹੈ। ਪਹਿਲਾਂ ਵੀ ਕਰੋੜਾਂ ਦਾ ਰਾਸ਼ਨ ਅਤੇ ਹੋਰ ਮਾਲੀ ਸਹਾਇਤਾ ਕਿਲਰ ਪਹੁੰਚਾਇਆ ਗਿਆ ਹੈ। ਇਸ ਵੇਲੇ ਕੇਰਲ ਹੁਣ ਤੱਕ ਦੀ ਸਭ ਤੋਂ ਵੱਡੀ ਹੜ੍ਹ ਤ੍ਰਾਸਦੀ ਨਾਲ ਲੜ ਰਿਹਾ ਹੈ ਜਿਸ ਵਿੱਚ ਦੇਸ਼ ਦਾ ਹਰ ਮਨੁੱਖ ਕੇਰਲ ਦੇ ਲੋਕਾਂ ਨਾਲ ਖੜ੍ਹਿਆ ਹੈ।ludhiana sending supplies kerala

up2mark
the authorup2mark

Leave a Reply