Saturday, January 16, 2021
Featured

ਹੁਣ ਬਿਨ੍ਹਾ ATM ਕਾਰਡ ਕੱਢਵਾ ਸਕੋਗੇ ਕੈਸ਼, ਇਸ ਬੈਂਕ ਨੇ ਦਿੱਤੀ ਸਹੂਲਤ

ਅੱਜ ਕੱਲ੍ਹ ATM ਕਾਰਡ ਦੀ ਹਰ ਕੋਈ ਵਰਤੋਂ ਕਰਦਾ ਹੈ। ਏਅਰਟੈਲ ਪੇਮੈਂਟ ਬੈਂਕ ਨੇ ਆਪਣੇ ਗਾਹਕਾਂ ਨੂੰ ਵੱਡੀ ਖੁਸ਼ਖਬਰੀ ਦਿੱਤੀ ਹੈ। ਹੁਣ ਏਅਰਟੈਲ ਪੇਮੈਂਟ ਬੈਂਕ ਦੇ ਗਾਹਕ ਦੇਸ਼ ਦੇ ਕੁੱਝ ਖਾਸ ਏਟੀਐਮ ਮਸ਼ੀਨਾਂ ਤੋਂ ਬਿਨਾਂ ਡੈਬਿਟ ਜਾਂ ਕ੍ਰੈਡਿਟ ਕਾਰਡ ਦੇ ਵੀ ਆਸਾਨੀ ਨਾਲ ਕੈਸ਼ ਕੱਢਵਾ ਸਕਦੇ ਹਨ। ਏਅਰਟੈਲ ਪੇਮੈਂਟ ਬੈਂਕ ਨੇ ਕਲਾਉਡ – ਆਧਾਰਿਤ ਭੁਗਤਾਨ ਦੇ ਗਲੋਬਲ ਪ੍ਰੋਵਾਈਡਰਜ਼ ਐਮਪ ਦੇ ਨਾਲ ਸਮਝੌਤਾ ਕੀਤਾ ਹੈ।

atm

ਕੈਸ਼ ਦੇ ਨਾਲ – ਨਾਲ ਮਨੀ ਟਰਾਂਸਫਰ ਦੀ ਵੀ ਹੋਵੇਗੀ ਸਹੂਲਤ
ਏਅਰਟੈਲ ਪੇਮੈਂਟ ਬੈਂਕ ਦੇ ਮੁਤਾਬਕ ਇੰਸਟੈਂਟ ਮਨੀ ਟਰਾਂਸਫਰ ਤਕਨੀਕੀ ( ਆਈਐਮਟੀ ) ਦੇ ਜ਼ਰੀਏ ਇਹ ਭੁਗਤਾਨ ਕੀਤਾ ਜਾਵੇਗਾ। ਇਸ ਤਕਨੀਕ ਦਾ ਇਸਤੇਮਾਲ ਨਗਦੀ ਕੱਢਣ ਦੇ ਨਾਲ – ਨਾਲ ਮਨੀ ਟਰਾਂਸਫਰ ਲਈ ਵੀ ਕੀਤਾ ਜਾਵੇਗਾ। ਇਹ ਸੇਵਾ ਯੂ ਐਸ ਐਸ ਡੀ ( USSD ) ਅਤੇ ਮਾਈ ਏਅਰਟੈਲ ਐਪ ਦੇ ਜ਼ਰੀਏ ਤੋਂ ਫੀਚਰ ਫੋਨ ਅਤੇ ਸਮਾਰਟ ਫੋਨ ਦੋਨਾਂ ਦੇ ਗਾਹਕਾਂ ਲਈ ਉਪਲੱਬਧ ਹੈ।

atm

ਦੁਨੀਆਂ ਦਾ ਸਭ ਤੋਂ ਵੱਡਾ ਕਾਰਡ ਲੈਸ ਕੈਸ਼ ਏ. ਟੀ. ਐਮ. ਨੈੱਟਵਰਕ ਹੈ ਐਮਪ ਪੇਮੈਂਟ ਸਿਸਟਸ
ਦਰਅਸਲ ਆਈਐਮਟੀ ਦਾ ਨਿਰਮਾਣ ਐਮਪ ਪੇਮੈਂਟ ਸਿਸਟਸ ਇੰਡੀਆ ਪ੍ਰਾਈਵੇਟ ਲਿਮਿਟੇਡ ਨੇ ਕੀਤਾ ਹੈ। ਇਹ ਦੁਨੀਆਂ ਦਾ ਸਭ ਤੋਂ ਵੱਡਾ ਕਾਰਡ ਲੈਸ ਨਗਦੀ ਏ. ਟੀ. ਐਮ. ਨੈੱਟਵਰਕ ਹੈ।

atm

ਫਿਲਹਾਲ ਇਹ ਸਹੂਲਤ 20, 000 ਏ. ਟੀ. ਐਮ. ਤੇ ਮਿਲੇਗੀ
ਏਅਰਟੈਲ ਨੇ ਆਪਣੇ ਬਿਆਨ ਵਿੱਚ ਦੱਸਿਆ ਕਿ ‘ਏਅਰਟੈਲ ਭੁਗਤਾਨ ਬੈਂਕ ਦੇ ਗਾਹਕਾਂ ਨੂੰ ਫਿਲਹਾਲ ਇਹ ਸਹੂਲਤ 20, 000 ਏ. ਟੀ. ਐਮ. ਉੱਤੇ ਮਿਲੇਗੀ ਅਤੇ ਇਸ ਸਾਲ ਦੇ ਅੰਤ ਤੱਕ ਇਹ ਸਹੂਲਤ 1, 00 , 000 ਲੱਖ ਏ. ਟੀ. ਐਮ. ਉੱਤੇ ਮਿਲੇਗੀ। ਵਰਤਮਾਨ ਵਿੱਚ ਐਸ. ਬੀ. ਆਈ, ਪੀ. ਐਨ. ਬੀ ਅਤੇ ਐਕਸਿਸ ਬੈਂਕ ਵਰਗੇ ਭਾਰਤ ਦੇ ਕੁੱਝ ਸਭ ਤੋਂ ਵੱਡੇ ਬੈਂਕਾਂ ਦੇ 100, 000 ਤੋਂ ਜ਼ਿਆਦਾ ਏ. ਟੀ. ਐਮ ਕਾਰਡ -ਲੈਸ ਨਗਦੀ ਲਈ ਆਈਐਮਟੀ ਸਿਸਟਮ ਨਾਲ ਜੁੜੇ ਹੋਏ ਹਨ।

atm

ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨੀਂ SBI ਦੇ ਕਰੋੜਾਂ ATM ਕਾਰਡ ਬੰਦ ਕਾਰਨ ਦਾ ਐਲਾਨ ਕੀਤਾ ਸੀ। ਐਸਬੀਆਈ ਨੇ ਆਪਣੇ ਟਵਿੱਟਰ ਹੈਂਡਲ ‘ਤੇ ਇਸ ਮਾਮਲੇ ਵਿੱਚ ਜਾਣਕਾਰੀ ਦਿੱਤੀ। ਐਸਬੀਆਈ ਦਾ ਕਹਿਣਾ ਹੈ ਕਿ ਜਿਨ੍ਹਾਂ ਗਾਹਕਾਂ ਕੋਲ ਪੁਰਾਣਾ ਮੈਜਿਸਟਰਿਪ ਡੈਬਿਟ ਕਾਰਡ ਹੈ ਉਨ੍ਹਾਂ ਨੂੰ ਜਲਦੀ ਹੀ ਬਦਲਣਾ ਹੋਵੇਗਾ।

ਐਸਬੀਆਈ ਦੇ ਅਨੁਸਾਰ ਗਾਹਕਾਂ ਨੂੰ ਪੁਰਾਣੇ ਕਾਰਡ ਦੀ ਬਜਾਏ ਈਐਮਵੀ ਚਿੱਪ ਵਾਲਾ ਡੈਬਿਟ ਕਾਰਡ ਲੈਣਾ ਪਵੇਗਾ। ਇਸ ਲਈ ਸਾਲ 2018 ਦੀ ਆਖਰੀ ਮਿਤੀ ਨਿਰਧਾਰਤ ਕੀਤੀ ਗਈ ਹੈ। ਜੇ ਗਾਹਕ ਆਪਣੇ ਏਟੀਐਮਜ਼ ਨੂੰ ਅੰਤਿਮ ਮਿਤੀ ਤੋਂ ਪਹਿਲਾਂ ਨਹੀਂ ਬਦਲਦੇ ਤਾਂ ਉਹ ਏਟੀਐਮ ਨਾਲ ਲੈਣ-ਦੇਣ ਕਰਨ ਦੇ ਯੋਗ ਨਹੀਂ ਹੋਣਗੇ। ਐਸਬੀਆਈ ਨੇ ਇਹ ਵੀ ਕਿਹਾ ਕਿ ਏਟੀਐਮ ਕਾਰਡ ਬਦਲਣ ਲਈ ਕੋਈ ਚਾਰਜ ਨਹੀਂ ਲੱਗੇਗਾ ਅਤੇ ਇਹ ਬਿਲਕੁਲ ਮੁਫ਼ਤ ਹੋਵੇਗਾ।

up2mark
the authorup2mark

Leave a Reply