Sunday, November 29, 2020
Bollywood

ਪ੍ਰਿਯੰਕਾ ਦੇ ਸਹੁਰੇ ਦੇ ਦਿਵਾਲੀਆ ਹੋਣ ਤੋਂ ਬਾਅਦ ਇੱਕ ਹੋਰ ਖੁਲਾਸਾ, ਆਈ ਇਹ ਖਬਰ

ਕੁੱਝ ਦਿਨਾਂ ਪਹਿਲਾਂ ਹੀ ਪ੍ਰਿਯੰਕਾ ਚੋਪੜਾ ਨੇ ਆਪਣੇ ਬੁਆਏਫ੍ਰੈਂਡ ਨਿਕ ਜੋਨਸ ਦੇ ਨਾਲ ਮੁੰਬਈ ਵਿੱਚ ਮੰਗਣੀ ਕਰ ਲਈ ਹੈ। ਇਸ ਤੋਂ ਬਾਅਦ ਇਹ ਲਵ ਬਰਡਜ਼ ਯੂ ਐਸ ਵਾਪਿਸ ਚਲੇ ਗਏ। ਫਿਰ ਖਬਰ ਆਈ ਕਿ ਪ੍ਰਿਯੰਕਾ ਦੇ ਹੋਣ ਵਾਲੇ ਸਹੁਰੇ ਪਾਲ ਜਾਨਸ ਦੀ ਰੀਅਲ ਅਸਟੇਟ ਕੰਪਨੀ ਤੇ 10 ਲੱਖ ਡਾਲਰ ਯਾਨੀ 7 ਕਰੋੜ ਤੋਂ ਜਿਆਦਾ ਦਾ ਕਰਜਾ ਹੈ।ਕਾਫੀ ਕਰਜ ਦੇ ਚਲਦੇ ਉਨ੍ਹਾਂ ਨੇ ਹੁਣ ਆਪਣੀ ਇਸ ਕੰਪਨੀ ਨੂੰ ਦਿਵਾਲੀਆ ਐਲਾਨ ਕਰ ਦਿੱਤਾ ਗਿਆ ਹੈ। ਇਸ ਗੱਲ ਤੇ ਖੁਲਾਸਾ ਉਦੋਂ ਹੋਇਆ ਜਦੋਂ ਵਿਦੇਸ਼ ਮੀਡੀਆ ਵਿੱਚ ਪਾਲ ਜਾਨਸ ਦੇ ਦਿਵਾਲੀਆ ਐਲਾਨ ਹੋਣ ਦੇ ਕਾਗਜ ਮੀਡੀਆ ਦੇ ਸਾਹਮਣੇ ਆਏ।

Nick Jonas father bankruptcy

ਇਸ ਕਰਜ ਤੋਂ ਬਾਹਰ ਆਉਣ ਦੇ ਲਈ ਪਾਲ ਜੋਨਸ ਆਪਣੀ ਕੰਪਨੀ ਦੀ ਕੁੱਝ ਪਰੋਪਰਟੀ ਵੇਚ ਸਕਦੇ ਹਨ।ਹੁਣ ਖਬਰ ਹੈ ਕਿ ਇਨ੍ਹਾਂ ਸਭ ਕੁੱਝ ਹੋਣ ਦੇ ਬਾਅਦ ਵੀ ਨਿਕ ਅਤੇ ਪ੍ਰਿਯੰਕਾ ਦੇ ਵਿਆਹ ਤੇ ਕੋਈ ਫਰਕ ਨਹੀਂ ਪਵੇਗਾ। ਦੋਹਾਂ ਦਾ ਵਿਆਹ ਓਨਾ ਹੀ ਆਲੀਸ਼ਾਨ ਤਰੀਕੇ ਨਾਲ ਹੋਵੇਗਾ ਜਿਸ ਤਰ੍ਹਾਂ ਦੋਹਾਂ ਨੇ ਸੋਚਿਆ ਸੀ।ਖਬਰਾਂ ਅਨੁਸਾਰ ਇਸ ਗੱਲ ਨੂੰ ਪ੍ਰਿਯੰਕਾ ਦੀ ਇੱਕ ਕਰੀਬੀ ਦੋਸਤ ਨੇ ਕੰਨਫਰਮ ਕੀਤਾ ਹੈ।ਉਨ੍ਹਾਂ ਨੇ ਕਿਹਾ ਕਿ ‘ ਮੈਂ ਇਹ ਨਹੀਂ ਕਹਿ ਰਹੀ ਕਿ ਪ੍ਰਿਯੰਕਾ ਆਉਣ ਵਾਲੇ ਸਮੇਂ ਵਿੱਚ ਵਿਆਹ ਕਰਨ ਵਾਲੀ ਹੈ ਪਰ ਇਸ ਕਪਲ ਨੇ ਜੋ ਪਲਾਨ ਕੀਤਾ ਹੋਵੇਗਾ ਉਸ ਤੇ ਨਿਕ ਦੇ ਪਿਤਾ ਦੀ ਕੰਪਨੀ ਦੇ ਦਿਵਾਲੀਆ ਹੋਣ ਨਾਲ ਕੋਈ ਫਰਕ ਨਹੀਂ ਪਵੇਗਾ।

Nick Jonas father bankruptcy

ਇਹ ਇੱਕ ਪੁਰਾਣਾ ਬਿਜਨੈੱਸ ਸੀ ਜਿਸ ਨੂੰ ਪਰਿਵਾਰ ਨੇ ਬੰਦ ਕਰਨ ਦਾ ਫੈਸਲਾ ਲਿਆ।ਨਿਕ ਅਤੇ ਉਨ੍ਹਾਂ ਦੇ ਭਰਾ ਆਪਣੀ ਜਿੰਮੇਵਾਰੀ ਸਮਝਦੇ ਹਨ ਅਤੇ ਆਪਣੇ ਪੈਰਾਂ ਤੇ ਬਹੁਤ ਵਧੀਆ ਲ਼ੜੇ ਹਨ। ਇਸ ਕਪਲ ਨੇ ਲਾਸ ਐਂਜਲਸ ਵਿੱਚ ਆਪਣੇ ਲਈ ਘਰ ਲੱਭਣਾ ਵੀ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ ਅਜੇ ਉਹ ਇਸ ਘਰ ਵਿੱਚ ਸ਼ਿਫਟ ਨਹੀਂ ਹੋਣਗੇ, ਨਿਕ ਅਤੇ ਪ੍ਰਿਯੰਕਾ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਚਲਦੇ ਹਨ।ਪ੍ਰਿਯੰਕਾ ਨਹੀਂ ਚਾਹੁੰਦੀ ਕਿ ਨਿਕ ਆਪਣੇ ਪਰਿਵਾਰ ਤੋਂ ਦੂਰ ਰਹੇ। ਨਿਕ ਅਤੇ ਉਨ੍ਹਾਂ ਦੇ ਭਰਾ ਆਪਣੇ ਮਾਪਿਆਂ ਦੇ ਬਹੁਤ ਕਲੋਜ ਹਨ।

Nick Jonas father bankruptcy

ਪ੍ਰਿਯੰਕਾ ਇਸ ਪਰਿਵਾਰ ਨੂੰ ਅੱਲਗ ਕਰਨ ਦਾ ਕੰਮ ਕਦੇ ਨਹੀਂ ਕਰਨਗੇ।ਦੋਵੇਂ ਘਰ ਜ਼ਰੂਰ ਲੈਣਗੇ ਪਰ ਉਨ੍ਹਾਂ ਦਾ ਅਜੇ ਸ਼ਿਫਟ ਹੋਣ ਦਾ ਕੋਈ ਪਲਾਨ ਨਹੀਂ ਹੈ।ਪ੍ਰਿਯੰਕਾ ਦੀ ਦੋਸਤ ਦੇ ਬਿਆਨ ਤੋਂ ਸਾਫ ਹੈ ਕਿ ਪਾਲ ਜਾਨਸ ਦੇ ਦਿਵਾਲੀਆ ਹੋਣ ਨਾਲ ਉਨ੍ਹਾਂ ਦੇ ਪਰਿਵਾਰ ਨੂੰ ਕਿਸੇ ਵੀ ਤਰ੍ਹਾਂ ਦੀ ਆਰਥਿਕ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ।ਨਿਕ ਜੋਨਸ ਇਕੱਲੇ ਹੀ 25 ਮਿਲੀਅਨ ਡਾਲਰ ਦੀ ਪਰੋਪਰਟੀ ਦੇ ਮਾਲਿਕ ਹਨ , ਉਨ੍ਹਾਂ ਨੂੰ ਨਾ ਕੇਵਲ ਸਿੰਗਿੰਗ ਦੇ ਲਈ ਬਲਕਿ ਹੁਣ ਐਕਟਿੰਗ ਦੇ ਲਈ ਜਾਣਿਆ ਜਾਂਦਾ ਹੈ।ਬੀਤੇ ਦਿਨੀਂ ਰਿਲੀਜ਼ ਹੋਈ ਉਨ੍ਹਾਂ ਦੀ ਹਾਲੀਵੁਡ ਫਿਲਮ ਜੁਮਾਂਜੀ : ਵੈਲਕਮ ਟੂ ਦ ਜੰਗਲ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ। ਉੱਥੇ ਜੋਨਸ ਪਰਿਵਾਰ ਦੀ ਹੋਣ ਵਾਲੀ ਨੂੰਹ ਪ੍ਰਿਯੰਕਾ ਚੋਪੜਾ ਦੀ ਪਰੋਪਰਟੀ ਦੀ ਗੱਲ ਕਰੀਏ ਤਾਂ ਉਹ ਲਗਭਗ 28 ਮਿਲੀਅਨ ਡਾਲਰ ਦੀ ਪਰੋਪਰਟੀ ਦੀ ਮਾਲਕਿਨ ਹੈ।

up2mark
the authorup2mark

Leave a Reply