Sunday, November 29, 2020
Politics

ਕੱਲ੍ਹ ਦੀ ਰੈਲੀ ‘ਚ ਸੁਖਬੀਰ ਬਾਦਲ ਦੇਣਗੇ ਕਾਂਗਰਸ ਨੂੰ ਕਰਾਰਾ ਜਵਾਬ

ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ 9 ਸਤੰਬਰ ਨੂੰ ਅਬੋਹਰ ਵਿੱਚ ਰੈਲੀ ਕਰਨ ਜਾ ਰਹੇ ਹਨ।ਜਿਸਨੂੰ ਲੈ ਕੇ ਪਾਰਟੀ ਵਰਕਰਾਂ ਵਿੱਚ ਕਾਫੀ ਉਤਸਾਹ ਪਾਇਆ ਜਾ ਰਿਹਾ ਹੈ। ਜਾਣਕਾਰੀ ਮੁਤਾਬਿਕ ਅਬੋਹਰ-ਫਾਜ਼ਿਲਕਾ ਮਾਰਗ ਤੇ ਹੀ ਇਹ ਰੈਲੀ ਕੱਢੀ ਜਾਵੇਗੀ। ਸੁਖਬੀਰ ਬਾਦਲ ਨੇ ਖੁਦ ਜਾ ਕੇ ਰੈਲੀ ਵਾਲੀ ਥਾਂ ਦਾ ਜਾਇਜ਼ਾ ਲਿਆ ਹੈ। ਉਹਨਾਂ ਕਿਹਾ ਕਿ ਇਸ ਰੈਲੀ ਵਿੱਚ ਕਾਂਗਰਸ ਦੀਆਂ ਭੈੜੀਆਂ ਹਰਕਤਾਂ ਦਾ ਜਵਾਬ ਦਿੱਤਾ ਜਾਵੇਗਾ।

ਦੱਸ ਦੇਈਏ ਕਿ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਪੂਰੀ ਤਰ੍ਹਾਂ ਤੋਂ ਬੌਖਲਾ ਚੁੱਕੀ ਹੈ। ਜਿਸਦੇ ਚਲਦੇ ਨਾਮਾਂਕਣ ਪੱਤਰ ਦਾਖਲ ਕਰਣ ਦੇ ਆਖਰੀ ਦਿਨ ਸੂਬੇ ਦੇ ਕਈ ਸ਼ਹਿਰਾਂ ਵਿੱਚ ਕਾਂਗਰਸੀਆਂ ਦੁਆਰਾ ਗੁੰਡਾਗਰਦੀ ਕਰਨ ਅਤੇ ਨਾਮਾਂਕਣ ਪੱਤਰ ਫਾੜਨ ਵਰਗੀ ਘਟਨਾਵਾਂ ਸਾਹਮਣੇ ਆਈਆਂ ਹਨ। ਉਨ੍ਹਾਂ ਨੇ ਕਿਹਾ ਕਿ 9 ਸਤੰਬਰ ਦੀ ਰੈਲੀ ਵਿੱਚ ਕਾਂਗਰਸ ਦੀ ਇਸ ਘਟੀਆ ਹਰਕਤਾਂ ਦਾ ਕਰਾਰਾ ਜਵਾਬ ਦਿੱਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਇਸ ਮੌਕੇ ‘ਤੇ ਚਰਣਜੀਤ ਓ. ਐਸ.ਡੀ., ਸਤਿੰਦਰ ਸਿੰਘ ਮੰਟਾ, ਵਿਧਾਇਕ ਅਰੁਣ ਨਾਰੰਗ, ਜਿਲ੍ਹਾ ਪ੍ਰਧਾਨ ਅਸ਼ੋਕ ਅਨੇਜਾ, ਰਾਜਦੀਪ ਕੌਰ, ਸੁਰੇਸ਼ ਸਤੀਜਾ, ਗੁਰਪਾਲ ਸਿੰਘ ਗਰੇਵਾਲ, ਪ੍ਰਕਾਸ਼ ਸਿੰਘ ਭੱਟੀ, ਸ਼ਿਵਰਾਜ ਗੋਇਲ, ਲਾਊ ਜਾਖੜ, ਅਸ਼ੋਕ ਆਹੂਜਾ, ਪਟੇਲ ਘੁੱਲਾ, ਆਰ.ਡੀ.ਬਿਸ਼ਰੋਈ, ਅਸ਼ਵਨੀ ਝੂਥਰਾ, ਹਰਪਾਲ ਸੰਧੂ, ਹਰਿੰਦਰ ਹੈਰੀ,ਸਰਪੰਚ ਚਮਕੋਰ ਸਿੰਘ,ਕੌਰ ਸਿੰਘ ਬਹਾਵਵਾਲਾ, ਮਹਿੰਦਰ ਬਠਲਾ ਕਾਲੀ, ਰਾਧੇਰਾਮ ਜਾਖੜ, ਰੋਹਿਤ ਝਾਂਬ, ਹਰਚਰਣ ਸਿੰਘ ਪੱਪੂ, ਡਾ. ਰਿਸ਼ੀ ਨਾਰੰਗ, ਟੀਟੂ ਛਾਬੜਾ, ਲਖਵਿੰਦਰ ਸਰਪੰਚ, ਅਜੀਤ ਪਾਲ ਰਿੰਕੂ, ਸ਼ੰਟੀ ਸੰਧੂ, ਡਿੱਟੀ ਗਿਲ, ਦੀਪਕ ਖੁਰਾਨਾ, ਕਰਨ ਨਾਰੰਗ, ਸੇਵਾਦਾਰ ਜਸਵਿੰਦਰ ਜੱਸੀ, ਤਲਵਿੰਦਰ ਤੁੱਲੀ, ਫਤਹਿ ਉਪਵੇਜਾ ਆਦਿ ਮੌਜੂਦ ਸਨ।

up2mark
the authorup2mark

Leave a Reply