Thursday, December 3, 2020
Crime

ਮਾਂ ਵਰਗੀ ਭਾਬੀ ਨਾਲ ਦਿਓਰ ਨੇ ਟੱਪੀਆਂ ਸਨ ਬੇਸ਼ਰਮੀ ਦੀਆਂ ਹੱਦਾਂ, ਚੜ੍ਹਿਆ ਪੁਲਸ ਅੜਿੱਕੇ

ਥਾਣਾ ਚੱਬੇਵਾਲ ਦੇ ਐੱਸ. ਐੱਚ. ਓ. ਬਲਵਿੰਦਰ ਕੁਮਾਰ ਸਿੰਘ ਨੇ ਦੱਸਿਆ ਕਿ ਆਪਣੀ ਭਾਬੀ ਨਾਲ ਕੁੱਟਮਾਰ, ਧਮਕੀਆਂ ਦੇਣ ਅਤੇ ਜਬਰ-ਜ਼ਨਾਹ ਕਰਨ ਦੇ ਦੋਸ਼ੀ ਦਿਓਰ ਸ਼ੰਕਰ ਦਿਆਲ ਅਤੇ ਉਸ ਦਾ ਸਾਥ ਦੇਣ ਵਾਲੇ ਵਿਆਹੁਤਾ ਦੇ ਪਤੀ ਹਰਦੀਪ ਸਿੰਘ ਨੂੰ ਪੁਲਸ ਨੇ ਕਾਬੂ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਦੋਵੇਂ ਦੋਸ਼ੀ ਕੇਸ ਦਰਜ ਹੋਣ ਦੇ ਬਾਅਦ ਤੋਂ ਪਿੰਡੋਂ ਫਰਾਰ ਚੱਲ ਰਹੇ ਸਨ। ਪੁਲਸ ਨੇ ਉਨ੍ਹਾਂ ਨੂੰ ਉਸ ਸਮੇਂ ਕਾਬੂ ਕੀਤਾ ਜਦੋਂ ਉਹ ਦੰਦੋਵਾਲ ਪਿੰਡ ਨੇੜੇ ਬੱਸ ‘ਚ ਸਵਾਰ ਹੋ ਕੇ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ। ਦੋਵਾਂ ਦੋਸ਼ੀਆਂ ਨੂੰ 8 ਸਤੰਬਰ ਨੂੰ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਹਲਕਾ ਚੱਬੇਵਾਲ ਦੇ ਇਕ ਪਿੰਡ ‘ਚ ਰਿਸ਼ਤੇਦਾਰੀ ‘ਚੋਂ ਦਿਓਰ ਲੱਗਦੇ ਸ਼ੰਕਰ ਦਿਆਲ ਨੇ ਆਪਣੀ ਭਾਬੀ ਨੂੰ ਨਸ਼ੇ ਵਾਲੀ ਚੀਜ਼ ਖੁਆ ਕੇ ਉਸ ਨਾਲ ਬਲਾਤਕਾਰ ਕੀਤਾ ਸੀ। ਵਿਆਹੁਤਾ ਦੇ ਆਪਣੇ ਪਤੀ ਹਰਦੀਪ ਸਿੰਘ ਨਾਲ ਮਤਭੇਦ ਚੱਲ ਰਹੇ ਹਨ। ਵਿਆਹੁਤਾ ਨੇ ਦੋਸ਼ ਲਗਾਇਆ ਕਿ ਦੋਸ਼ੀ ਸ਼ੰਕਰ ਦਿਆਲ ਨੂੰ ਹਰਦੀਪ ਸਿੰਘ ਹੀ ਉਕਤ ਕਰਤੂਤ ਲਈ ਬੜ੍ਹਾਵਾ ਦਿੰਦਾ ਸੀ। ਪੁਲਸ ਨੇ 2 ਦਿਨ ਪਹਿਲਾਂ ਹੀ ਸ਼ੰਕਰ ਦਿਆਲ ਅਤੇ ਹਰਦੀਪ ਸਿੰਘ ਖਿਲਾਫ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਸੀ।

up2mark
the authorup2mark

Leave a Reply