ਕੈਂਸਰ ਨਾਲ ਲੜ ਰਹੇ ਅਦਾਕਾਰ ਇਰਫਾਨ ਖਾਨ ਨੇ ਆਪਣੇ ਫੈਨਜ਼ ਨੂੰ ਦਿੱਤੀ ਖੁਸ਼ਖਬਰੀ !

0
332

ਬਾਲੀਵੁਡ ਸਿਤਾਰੇ ਅਕਸਰ ਹੀ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਨਾਲ ਹੀ ਇਹ ਸਿਤਾਰੇ ਆਪਣੇ ਫੈਨਜ਼ ਨੂੰ ਆਪਣੇ ਆਉਣ ਵਾਲੇ ਪ੍ਰੋਜੈਕਟਸ ਬਾਰੇ ਆਪਣੇ ਪਲ – ਪਲ ਦੀਆਂ ਖਬਰਾਂ ਬਾਰੇ ਅਪਡੇਟ ਰਕਦੇ ਰਹਿੰਦੇ ਹਨ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਬਾਲੀਵੁੱਡ ‘ਚ ਦਮਦਾਰ ਐਕਟਿੰਗ ਨਾਲ ਆਪਣੀ ਵੱਖਰੀ ਪਛਾਣ ਬਣਾਉਣ ਵਾਲੇ ਅਦਾਕਾਰ ਇਰਫਾਨ ਖ਼ਾਨ ਇਸ ਸਮੇਂ ਕੈਂਸਰ ਦੀ ਬਿਮਾਰੀ ਨਾਲ ਲੜ ਰਹੇ ਹਨ

ਅਦਾਕਾਰ ਚਾਰ ਮਹੀਨੇ ਤੋਂ ਕੈਂਸਰ ਦਾ ਇਲਾਜ ਲੰਡਨ ‘ਚ ਕਰਵਾ ਰਹੇ ਹਨ। ਇਰਫਾਨ ਖਾਨ ਆਪਣੀ ਸਿਹਤ ਦੀ ਅਪਡੇਟ ਸੋਸ਼ਲ ਮੀਡੀਆ ‘ਤੇ ਲਗਾਤਾਰ ਦਿੰਦੇ ਰਹਿੰਦੇ ਹਨ। ਕੈਂਸਰ ਦੀ ਬਿਮਾਰੀ ਨਾਲ ਲੜ ਰਹੇ ਇਰਫਾਨ ਲਈ ਦੇਸ਼ ਦੇ ਲੋਕਾਂ ਦੇ ਨਾਲ-ਨਾਲ ਬਾਲੀਵੁਡ ਸਟਾਰਸ ਨੇ ਵੀ ਕਾਫੀ ਦੁਆਵਾਂ ਮੰਗੀਆਂ ਸੀ। ਹੁਣ ਉਨ੍ਹਾਂ ਦੀ 6ਵੀਂ ਕੈਮਿਓ ਥੈਰਪੀ ਚੱਲ ਰਹੀ ਹੈ। ਇਸ ਮੁਸ਼ਕਲ ਸਮੇਂ ‘ਚ ਵੀ ਇਰਫਾਨ ਨੇ ਹਿੰਮਤ ਨਹੀਂ ਹਾਰੀ ਤੇ ਇਸ ਬਿਮਾਰੀ ਦਾ ਮੁਕਾਬਲਾ ਕੀਤਾ।

ਹੁਣ ਕਈ ਮਹੀਨਿਆਂ ਬਾਅਦ ਇਰਫਾਨ ਦੇ ਫੈਨਜ਼ ਲਈ ਗੁੱਡ ਨਿਊਜ਼ ਆਈ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਇਰਫਾਨ ਖ਼ਾਨ ਦੀ ਹਾਲਤ ਹੁਣ ਕਾਫੀ ਹੱਦ ਤੱਕ ਠੀਕ ਹੋ ਗਈ ਹੈ ਤੇ ਉਹ ਜਲਦੀ ਹੀ ਭਾਰਤ ਵਾਪਸ ਆ ਸਕਦੇ ਹਨ। ਇਰਫਾਨ ਖ਼ਾਨ ਜਲਦ ਹੀ ਫ਼ਿਲਮ ‘ਹਿੰਦੀ ਮੀਡੀਅਮ’ ਦੇ ਸੀਕੁਅਲ ‘ਚ ਕੰਮ ਕਰਦੇ ਨਜ਼ਰ ਆ ਸਕਦੇ ਹਨ।irrfan khan return start shooting moviesਖ਼ਬਰਾਂ ਨੇ ਕਿ ਇਸ ਫ਼ਿਲਮ ਦੇ ਸੀਕੁਅਲ ‘ਚ ਵੀ ਇਰਫਾਨ ਲੀਡ ਰੋਲ ਪਲੇਅ ਕਰਨਗੇ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਉਨ੍ਹਾਂ ਦੇ 5 ਕੈਮਿਓ ਥੈਰੇਪੀ ਦੇ ਸੈਸ਼ਨ ਹੋਏ ਸਨ। ਪੰਜਵੇਂ ਕੈਮਿਓ ਤੋਂ ਬਾਅਦ ਉਨ੍ਹਾਂ ਨੂੰ ਕਮਜੋਰੀ ਮਹਿਸੂਸ ਹੋਈ ਸੀ। ਜਿਸ ਦੇ ਚਲਦੇ ਇਰਫਾਨ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਹਾਲ ਹੀ ‘ਚ ਇਰਫਾਨ ਨੂੰ ਲੈ ਕੇ ਇੱਕ ਹੋਰ ਵੱਡੀ ਖਬਰ ਆਈ ਸੀ।irrfan khan return start shooting moviesਇਰਫਾਨ ਨੇ ਆਪਣੀ ਬੀਮਾਰੀ ਦੇ ਚਲਦੇ ਵੈੱਬ ਸੀਰੀਜ ‘ ਗੋਰਮਿੰਟ’ ਨੂੰ ਛੱਡ ਦਿੱਤਾ। ਇਸ ਬਾਰੇ ਵਿੱਚ ਇਰਫਾਨ ਨੇ ਖੁਦ ਸੋਸ਼ਲ ਮੀਡੀਆ ਤੇ ਇੱਕ ਪੋਸਟ ਲਿਖ ਇਸ ਦੀ ਜਾਣਕਾਰੀ ਦਿੱਤੀ ਸੀ। ਇਸ ਸੀਰੀਜ਼ ਨੂੰ ਅਮੇਜਨ ਪ੍ਰਾਈਮ ਦੇ ਬੈਨਰ ਹੇਠਾਂ ਬਣਾਇਆ ਜਾਣਾ ਸੀ। ਸੀਰੀਜ ਵਿੱਚ ਸੰਘਰਸ਼ ਕਰ ਰਿਹਾ ਅਦਾਕਾਰ ਸੰਸਕ੍ਰਿਤੀ ਮੰਤਰੀ ਦਾ ਖਿਤਾਬ ਲੈ ਕੇ ਆਪਣੇ ਕਰੀਅਰ ਨੂੰ ਉਚਾਈਆਂ ‘ਤੇ ਲੈ ਕੇ ਜਾਣਾ ਚਾਹੁੰਦਾ ਹੈ। ਇਸ ਸੀਰੀਜ਼ ਨੂੰ ਏਆਈਬੀ ਦੀ ਕੋ-ਫਾਊਂਡਰ ਗੁਰਸਿਮਰਨ ਖੰਬਾ ਬਣਾ ਰਹੀ ਹੈ।

LEAVE A REPLY

Please enter your comment!
Please enter your name here