ਕੋਤਵਾਲੀ ਦੇ ਨਜ਼ਦੀਕ ਹੀ ਚੋਰਾਂ ਨੇ ਕੀਤੀ ਚੋਰੀ, ਪੁਲਿਸ ਦੇ ਹੱਥ ਹਾਲੇ ਵੀ ਖਾਲੀ…

0
428

Faridkot thieves theft: ਫਰੀਦਕੋਟ ਸ਼ਹਿਰ ‘ਚ ਸਿਟੀ ਪੁਲਿਸ ਥਾਣਾ ਤੋਂ ਮਹਿਜ਼ 50 ਗਜ਼ ਦੀ ਦੂਰੀ ‘ਤੇ ਚੋਰਾਂ ਵੱਲੋਂ ਚੋਰੀ ਦੀ ਵਾਰਦਾਤ ਕਰ ਕੇ ਆਪਣੇ ਹੌਂਸਲੇ ਬੁਲੰਦ ਹੋਣ ਦਾ ਪ੍ਰਮਾਣ ਮੁੜ ਪੁਲਿਸ ਨੂੰ ਦੇ ਦਿੱਤਾ ਹੈ। ਇਸ ਚੋਰੀ ਤੋਂ ਚੋਰਾਂ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਸ਼ਹਿਰ ਵਿੱਚ ਪੁਲਿਸ ਵਿਵਸਥਾ ਸਹੀ ਨਹੀਂ ਸਗੋਂ ਹੋਰ ਮਾੜੀ ਹੋ ਗਈ ਹੈ। ਪੁਲਿਸ ਚੌਂਕੀ ਦੇ ਨਜ਼ਦੀਕ ਹੀ ਹੋਈ ਇਸ ਚੋਰੀ ਨੇ ਪੁਲਿਸ ਦੇ 15 ਅਗਸਤ ਨੂੰ ਆਜ਼ਾਦੀ ਦਿਸ ਸਮਾਰੋਹ ਦੌਰਾਨ ਸ਼ਹਿਰ ‘ਚ ਸੁਰੱਖਿਆ ਸਬੰਧੀ ਵੀ ਸਵਾਲ ਖੜ੍ਹਾ ਕਰ ਦਿੱਤਾ ਹੈ। ਚੋਰਾਂ ਵੱਲੋਂ ਚੌਂਕੀ ਦੇ ਨਜ਼ਦੀਕ ਘਾਇ ਧਨੀਆ ਚੋਂਕ ਦੇ ਨਜ਼ਦੀਕ ਪਾਨ ਵਾਲੀ ਦੁਕਾਨ ਦਾ ਤਾਲਾ ਤੋੜ ਕੇ ਕਰੀਬ 70 ਹਜ਼ਾਰ ਦਾ ਨੁਕਸਾਨ ਪਹੁੰਚਾਇਆ ਹੈ।ਜ਼ਿਕਰਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਵੀ ਚੋਰਾਂ ਵੱਲੋਂ ਕਰੀਬ 1.50 ਲੱਖ ਰੁਪਏ ਦੇ ਸਮਾਨ ‘ਤੇ ਹੱਥ ਸਾਫ਼ ਕੀਤਾ ਸੀ। ਪਹਿਲੀ ਚੋਰੀ ਦਾ ਮਾਮਲਾ ਹੱਲ ਕਰਨ ਤੋਂ ਅਸਮਰੱਥ ਪੁਲਿਸ ਲਈ ਇਹ ਦੂਜੀ ਚੋਰੀ ਜੋ ਕਿ ਹੋਈ ਵੀ ਪੁਲਿਸ ਥਾਣੇ ਦੇ ਹੀ ਨਜ਼ਦੀਕ ਹੈ, ਨੇ ਪੁਲਿਸ ਦੇ ਕੰਮ ‘ਤੇ ਸਵਾਲ ਖੜ੍ਹਾ ਕਰ ਦਿੱਤਾ ਹੈ। ਇਹਨਾਂ ਚੋਰੀਆਂ ਤੋਂ ਇਹ ਸਾਬਿਤ ਹੁੰਦਾ ਹੈ ਕਿ ਪੁਲਿਸ ਆਪਣਾ ਕੰਮ ਕਰਨ ਵਿੱਚ ਫੇਲ੍ਹ ਹੈ। ਇਹੀ ਨਹੀਂ ਚੋਰਾਂ ਵੱਲੋਂ ਇਕੋ ਰਾਤ ਦੋ ਦੁਕਾਨਾਂ ਤੋਂ ਚੋਰੀ ਕਰ ਕੇ ਪੁਲਿਸ ਨੂੰ ਸਵਾਲਾਂ ਦੇ ਘੇਰੇ ‘ਚ ਖੜ੍ਹਾ ਕਰ ਦਿੱਤਾ ਹੈ। ਪਾਨ ਵਾਲੀ ਦੁਕਾਨ ਤੋਂ ਇਲਾਵਾ ਚੋਰਾਂ ਨੇ ਇੱਕ ਕਿਰਿਆਣੇ ਦੀ ਦੁਕਾਨ ‘ਤੇ ਵੀ ਹੱਥ ਸਾਫ਼ ਕੀਤਾ ਹੈ। ਇਸ ਦੁਕਾਨ ਤੋਂ ਵੀ ਚੋਰਾਂ ਨੇ ਅੰਦਾਜ਼ਨ 70 ਤੋਂ 80 ਲੱਖ ਰੁਪਏ ਦਾ ਨੁਕਸਾਨ ਕੀਤਾ ਹੈ। ਪਾਨ ਦੀ ਦੁਕਾਨ ਲਾਉਣ ਵਾਲੇ ਰਾਜਕੁਮਾਰ ਅਤੇ ਉਸਦੇ ਸਾਥੀ ਨੇ ਦੱਸਿਆ ਕਿ ਰਾਤ ਵੇਲੇ ਉਹ ਆਪਣੀ ਦੁਕਾਨ ਬੰਦ ਕਰ ਕੇ ਘਰ ਗਏ ਸਨਜਦ ਸਵੇਰੇ ਆ ਕੇ ਦੇਖਿਆ ਤਾਂ ਦੁਕਾਨ ਦਾ ਤਾਲਾ ਟੁੱਟਿਆ ਹੋਇਆ ਸੀ ਅਤੇ ਤਕਰੀਬਨ 65 ਤੋਂ 70 ਹਜ਼ਾਰ ਰੁਪਏ ਦਾ ਨੁਕਸਾਨ ਹੋ ਚੁੱਕਿਆ ਸੀ। ਇਹ ਸਾਰੀ ਵਾਰਦਾਤ ਦੁਕਾਨ ਵਿੱਚ ਲੱਗੇ ਸੀ.ਸੀ.ਟੀ.ਵੀ ਕੈਮਰੇ ਵਿੱਚ ਵੀ ਰਿਕਾਰਡ ਹੋ ਗਈ। ਰਾਜਕੁਮਾਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਹਨਾਂ ਦੀ ਦੁਕਾਨ ‘ਤੇ 1.50 ਲੱਖ ਰੁਪਏ ਦੀ ਚੋਰੀ ਹੋ ਚੁੱਕੀ ਹੈ। ਪਰ ਪੁਲਿਸ ਦੇ ਹੱਥ ਹਾਲੇ ਤੱਕ ਕੁਝ ਨਹੀਂ ਲੱਗਿਆ ਹੈ। ਜਦੋਂ ਇਸ ਬਾਬਤ ਪੁਲਿਸ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਥਾਣਾ ਸਿਟੀ ਕੋਤਵਾਲੀ ਦੇ ਐੱਸ.ਐਚ.ਓ. ਗੁਰਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਇਸ ਚੋਰੀ ਦੀ ਖਬਰ ਮਿਲ ਗਈ ਹੈ ਅਤੇ ਉਹਨਾਂ ਨੇ ਸੀ.ਸੀ.ਟੀ.ਵੀ ਫੁਟੇਜ ਕਬਜੇ ਵਿੱਚ ਲੈ ਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਪਰ ਸਾਨੂੰ ਹਾਲੇ ਤੱਕ ਲਿਖ਼ਤ ਸ਼ਿਕਾਇਤ ਨਹੀਂ ਦਿੱਤੀ ਗਈ।ਹਾਲਾਂਕਿ ਪੁਲਿਸ ਨੇ ਸ਼ਹਿਰ ਭਰ ਵਿੱਚ ਸੀ.ਸੀ.ਟੀ.ਵੀ ਕੈਮਰੇ ਵੀ ਲਗਵਾਏ ਹੋਏ ਨੇ ਪਰ ਇੰਝ ਲੱਗ ਰਿਹਾ ਹੈ ਇਹ ਸੀ.ਸੀ.ਟੀ.ਵੀ. ਵੀ ਕੋਈ ਕੰਮ ਨਹੀਂ ਕਰ ਰਹੇ। ਇਸੇ ਕਾਰਨ ਪੁਲਿਸ ਦੇ ਹੱਥ ਹਾਲੇ ਤੀਕ ਖਾਲੀ ਹਨ। ਵੱਡੀ ਗੱਲ ਇਹ ਵੀ ਹੈ ਕਿ ਜਿਸ ਚੋਂਕ ਨਜ਼ਦੀਕ ਚੋਰੀ ਹੋਈ ਹੈ ਉੱਥੇ ਪੁਲਿਸ ਦਾ ਪਹਿਰਾ ਵੀ ਰਹਿੰਦਾ ਹੈ ਅਤੇ ਇਸ ਥਾਂ ਤੋਂ ਪੁਲਿਸ ਕੋਤਵਾਲੀ ਜ਼ਿਆਦਾ ਦੂਰ ਵੀ ਨਹੀਂ ਹੈ। ਪੁਲਿਸ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ ਪਰ ਦੇਖਣਾ ਇਹ ਹੋਵੇਗਾ ਕਿ ਪੁਲਿਸ ਕਿੰਨੀ ਜਲਦੀ ਇਸ ਮਾਮਲੇ ਨੂੰ ਹੱਲ ਕਰ ਪਾਉਂਦੀ ਹੈ।

LEAVE A REPLY

Please enter your comment!
Please enter your name here