ਜੈਸਮੀਨ ਸੈਂਡਲਾਸ ਨੇ ਸੋਸ਼ਲ ਮੀਡੀਆ ‘ਤੇ ਦਰਸ਼ਕਾਂ ਨੂੰ ਦਿੱਤੀ ਅਜਿਹੀ ਨਸੀਹਤ

0
449

ਪਾਲੀਵੁਡ ਸਿਤਾਰੇ ਅਕਸਰ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿਂੰਦੇ ਹਨ ਅਤੇ ਇਸ ਦੇ ਨਾਲ – ਨਾਲ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਕੇ ਸੁਰਖੀਆਂ ‘ਚ ਆ ਜਾਂਦੇ ਹਨ। ਜੈਸਮੀਨ ਸੈਂਡਲਾਸ ਪੰਜਾਬੀ ਸੰਗੀਤ ਦੇ ਖੇਤਰ ਵਿੱਚ ਮੰਨੀ – ਪ੍ਰਮੰਨੀ ਗਾਇਕਾ ਹੈ। ਜਿਸ ਦਾ ਜਨਮ ਜਲੰਧਰ ਵਿੱਚ ਹੋਇਆ। ਜੇਕਰ ਗੱਲ ਕੀਤੀ ਜਾਏ ਜੈਸਮੀਨ ਦੀ ਸੋਸ਼ਲ ਮੀਡੀਆ ‘ਤੇ ਐਕਟਿਵ ਰਹਿਣ ਦੀ ਤਾਂ ਜਿੱਥੇ ਸੋਸ਼ਲ ਮੀਡੀਆ ‘ਤੇ ਬਾਕੀ ਸੈਲੀਬ੍ਰੇਟੀ ਐਕਟਿਵ ਰਹਿੰਦੇ ਹਨ ਤਾਂ ਉੇੱਥੇ ਆਮ ਲੋਕ ਵੀ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਕੇ ਆਪਣੇ ਯਾਰਾਂ – ਦੋਸਤਾਂ ਮਿੱਤਰਾਂ ਨਾਲ ਰਾਬਤਾ ਕਾਇਮ ਰੱਖਣ ਲਈ ਇਸ ਦਾ ਇਸਤੇਮਾਲ ਕਰਦੇ ਹਨ

jasmine sandlas advice fans

ਪਰ ਕਈ ਵਾਰ ਲੋਕ ਸੋਸ਼ਲ ਮੀਡੀਆ ਦਾ ਇਸਤੇਮਾਲ ਇੱਕ ਦੂਜੇ ‘ਤੇ ਟਿੱਪਣੀਆਂ ਕਰਨ ਲਈ ਵੀ ਕਰਦੇ ਹਨ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਜੈਸਮੀਨ ਸੈਂਡਲਾਸ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਜੈਸਮੀਨ ਸੈਂਡਲਾਸ ਨੇ ਹਾਲ ਹੀ ‘ਚ ਇੱਕ ਵੀਡਿਓ ਸ਼ੇਅਰ ਕੀਤੀ ਹੈ, ਜਿਸ ‘ਚ ਉਸ ਨੇ ਅਜਿਹੇ ਲੋਕਾਂ ਨੂੰ ਨਸੀਹਤ ਦਿੱਤੀ ਹੈ।jasmine sandlas advice fans

ਜੈਸਮੀਨ ਸੈਂਡਲਾਸ ਨੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਵੀਡਿਓ ਸ਼ੇਅਰ ਕੀਤਾ ਹੈ , ਜਿਸ ‘ਚ ਜੈਸਮੀਨ ਕਹਿ ਰਹੀ ਹੈ ਕਿ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਨ ਵਾਲੇ ਲੋਕ ਇਸ ਤਰ੍ਹਾਂ ਦੀਆਂ ਗੱਲ ਦਾ ਖਾਸ ਖਿਆਲ ਰੱਖਣ ਕਿ ਜੋ ਕਮੈਂਟ ਉਹ ਸੋਸ਼ਲ ਮੀਡੀਆ ‘ਤੇ ਕਰ ਰਹੇ ਹਨ। ਉਸ ਨਾਲ ਕਿਸੇ ਦੀ ਜ਼ਿੰਦਗੀ ਖਰਾਬ ਨਾ ਹੋਵੇ ਕਿਉਂਕਿ ਲੋਕ ਹਰ ਰੋਜ ਕਈ ਮੁਸ਼ਕਿਲਾਂ ਨਾਲ ਘਿਰੇ ਹੁੰਦੇ ਹਨ। ਅਜਿਹੇ ‘ਚ ਉਨ੍ਹਾਂ ਵੱਲੋਂ ਸੋਸ਼ਲ ਮੀਡੀਆ ‘ਤੇ ਕੀਤੇ ਕਮੈਂਟ ਕਿਸੇ ਦੀ ਵੀ ਜ਼ਿੰਦਗੀ ਨੂੰ ਪ੍ਰਭਾਵਿਤ ਕਰ ਸਕਦੇ ਹਨ। ਭਾਵੇਂ ਉਹ ਕੋਈ ਆਮ ਇਨਸਾਨ ਹੈ ਜਾਂ ਫਿਰ ਸੈਲੀਬ੍ਰੇਟੀ।

jasmine sandlas advice fans

ਜੈਸਮੀਨ ਸੈਂਡਲਾਸ ਨੇ ਸੋਸ਼ਲ ਮੀਡੀਆ ਦਾ ਇਸਤੇਮਾਲ ਕਰ ਰਹੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਜੋ ਵੀ ਕਮੈਂਟ ਕਰਨ ਉਹ ਪਾਜ਼ੀਟਿਵ ਹੋਣ। ਜੈਸਮੀਨ ਨੇ ਕਿਹਾ ਕਿ ਜੋ ਵੀ ਸੁਪਨੇ ਹਨ ਉਨ੍ਹਾਂ ਨੂੰ ਸੱਚ ਕਰ ਲਉ। ਫਿਰ ਤੁਸੀਂ ਵੀ ਆਪਣੀ ਜ਼ਿੰਦਗੀ ‘ਚ ਘੱਟ ਦੁਖੀ ਹੋਵੋਗੇ। ਜੈਸਮੀਨ ਇਸ ਵੀਡਿਓ ‘ਚ ਬਹੁਤ ਹੀ ਕਿਊਟ ਲੱਗ ਰਹੀ ਹੈ ਅਤੇ ਉਸ ਦੇ ਇਸ ਵੀਡਿਓ ਨੂੰ ਹੁਣ ਤੱਕ ਕਈ ਲੋਕ ਵੇਖ ਚੁੱਕੇ ਹਨ। ਅਕਸਰ ਹੀ ਸਿਤਾਰਿਆਂ ਨੂੰ ਦਰਸ਼ਕਾਂ ਦੁਆਰਾ ਕੀਤੀ ਜਾਂਦੀ ਟ੍ਰੋਲਿੰਗ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ।

LEAVE A REPLY

Please enter your comment!
Please enter your name here