ਪਾਕਿਸਤਾਨ ਦੇ PM ਇਮਰਾਨ ਖਾਨ ਨੇ ਕੀਤਾ ਸਿੱਧੂ ਦਾ ਬਚਾਅ…

0
538

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਰੋਹ ਵਿੱਚ ਜਾਣ ਨੂੰ ਲੈ ਕੇ ਭਾਰਤ ਵਿੱਚ ਘਿਰੇ ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਦੇ ਸਮਰਥਨ ਵਿੱਚ ਹੁਣ ਆਪ ਇਮਰਾਨ ਆ ਗਏ ਹਨ। ਇਮਰਾਨ ਨੇ ਟਵਿੱਟਰ ਉੱਤੇ ਜਿੱਥੇ ਇੱਕ ਪਾਸੇ ਸਿੱਧੂ ਨੂੰ ਧੰਨਵਾਦ ਕਹਿੰਦੇ ਹੋਏ ਉਨ੍ਹਾਂ ਨੂੰ ਸ਼ਾਂਤੀ ਦਾ ਦੂਤ ਦੱਸਿਆ ਹੈ ਤਾਂ ਉਥੇ ਹੀ ਸਿੱਧੂ ਦੀ ਆਲੋਚਨਾਵਾਂ ਨੂੰ ਸ਼ਾਂਤੀ ਦੇ ਲਈ ਨੁਕਸਾਨਦੇਹ ਕਰਾਰ ਦਿੱਤਾ ਹੈ। ਆਪਣੇ ਟਵੀਟ ਵਿੱਚ ਇਮਰਾਨ ਨੇ ਇੱਕ ਵਾਰ ਫਿਰ ਕਸ਼ਮੀਰ ਰਾਗ ਦੁਹਰਾਇਆ ਅਤੇ ਕਿਹਾ ਕਿ ਇਸਨੂੰ ਗੱਲਬਾਤ ਦੇ ਜ਼ਰੀਏ ਹੀ ਹੱਲ ਕੀਤਾ ਜਾ ਸਕਦਾ ਹੈ।

ਇਮਰਾਨ ਨੇ ਟਵੀਟ ਕੀਤਾ ਕਿ ਸਿੱਧੂ ਦਾ ਮੇਰੇ ਸਹੁੰ ਚੁੱਕ ਸਮਾਰੋਹ ਵਿੱਚ ਪਾਕਿਸਤਾਨ ਆਉਣ ਲਈ ਧੰਨਵਾਦ ਅਦਾ ਕਰਦਾ ਹਾਂ। ਉਹ ਸ਼ਾਂਤੀ ਦੇ ਦੂਤ ਹਨ ਅਤੇ ਉਨ੍ਹਾਂ ਨੂੰ ਪਾਕਿਸਤਾਨ ਦੇ ਲੋਕਾਂ ਨੇ ਬਹੁਤ ਸਾਰਾ ਪਿਆਰ ਦਿੱਤਾ। ਜੋ ਲੋਕ ਉਨ੍ਹਾਂ ਨੂੰ ਨਿਸ਼ਾਨਾ ਬਣਾ ਰਹੇ ਹਨ ਉਹ ਉਪ-ਮਹਾਂਦੀਪ ਵਿੱਚ ਸ਼ਾਂਤੀ ਨੂੰ ਨੁਕਸਾਨ ਪਹੁੰਚਾ ਰਹੇ ਹਨ। ਸ਼ਾਂਤੀ ਦੇ ਬਿਨਾਂ ਸਾਡੇ ਲੋਕ ਵਿਕਾਸ ਨਹੀਂ ਕਰ ਸਕਦੇ।

pakistan
ਇਮਰਾਨ ਖਾਨ ਨੇ ਅਗਲੇ ਟਵੀਟ ਵਿੱਚ ਲਿਖਿਆ, ਅੱਗੇ ਵਧਣ ਲਈ ਭਾਰਤ ਅਤੇ ਪਾਕਿਸਤਾਨ ਨੂੰ ਕਸ਼ਮੀਰ ਸਹਿਤ ਸਾਰੇ ਵਿਵਾਦਾਂ ਨੂੰ ਗੱਲਬਾਤ ਦੇ ਜ਼ਰੀਏ ਸੁਲਝਾਉਣਾ ਚਾਹੀਦਾ ਹੈ। ਗਰੀਬੀ ਮਿਟਾਉਣ ਅਤੇ ਉਪ-ਮਹਾਂਦੀਪ ਵਿੱਚ ਜੀਵਨ ਸਥਿਤੀ ਨੂੰ ਉਪਰ ਲੈ ਜਾਣ ਦਾ ਸਭ ਤੋਂ ਬਿਹਤਰ ਰਸਤਾ ਗੱਲਬਾਤ ਦੇ ਜ਼ਰੀਏ ਆਪਣੇ ਮਤਭੇਦ ਸੁਲਝਾਉਣਾ ਅਤੇ ਵਪਾਰ ਸ਼ੁਰੂ ਕਰਨਾ ਹੈ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਵੀ ਪ੍ਰੈਸ ਕਾਨਫਰੰਸ ਕਰਕੇ ਸਫਾਈ ਦਿੱਤੀ ਸੀ। ਸਿੱਧੂ ਨੇ ਕਿਹਾ ਸੀ ਕਿ ਉਹ ਸਿਰਫ ਦੋਸਤੀ ਕਰਕੇ ਹੀ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਰੋਹ ਵਿੱਚ ਗਏ ਸਨ ਅਤੇ ਇਸਦਾ ਰਾਜਨੀਤੀ ਨਾਲ ਕੋਈ ਲੈਣਾ – ਦੇਣਾ ਨਹੀਂ ਹੈ। ਸਿੱਧੂ ਨੇ ਇਹ ਵੀ ਕਿਹਾ ਸੀ ਕਿ ਪਾਕਿਸਤਾਨ ਦੇ ਆਰਮੀ ਚੀਫ ਤੋਂ ਉਨ੍ਹਾਂ ਨੇ ਸਿਰਫ ਸਹੁੰ ਚੁੱਕ ਸਮਾਰੋਹ ਵਿੱਚ ਮੁਲਾਕਾਤ ਕੀਤੀ ਸੀ ਅਤੇ ਪਾਕਿਸਤਾਨ ਦੇ ਲੋਕਾਂ ਨੇ ਉਨ੍ਹਾਂ ਨੂੰ ਬਹੁਤ ਪਿਆਰ ਦਿੱਤਾ ਹੈ।

pakistan
ਤੁਹਾਨੂੰ ਦੱਸ ਦਈਏ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਤਾਜਪੋਸ਼ੀ ਉੱਤੇ ਮਹਿਮਾਨ ਬਣ ਕੇ ਗਏ ਨਵਜੋਤ ਸਿੰਘ ਸਿੱਧੂ ਭਾਰਤ ਵਾਪਸ ਪਹੁੰਚੇ ਜਿੱਥੇ ਪਗੜੀ ਸੰਭਾਲ ਜੱਟਾ ਸੰਸਥਾ ਦੇ ਵੱਲੋਂ ਇਨ੍ਹਾਂ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਸਿੱਖਾਂ ਦਾ ਕਹਿਣਾ ਹੈ ਕਿ ਦੇਸ਼ ਦੀ ਸਰਹੱਦਾਂ ਉੱਤੇ ਤਾਇਨਾਤ ਜਵਾਨ ਪਾਕਿਸਤਾਨ ਅੱਤਵਾਦੀਆਂ ਦੀਆਂ ਗੋਲੀਆਂ ਨਾਲ ਸ਼ਹੀਦ ਹੋ ਰਹੇ ਹਨ ਅਤੇ ਨਵਜੋਤ ਸਿੰਘ ਸਿੱਧੂ ਪਾਕਿਸਤਾਨ ਆਰਮੀ ਚੀਫ ਦੇ ਨਾਲ ਗਲੇ ਮਿਲ ਰਹੇ ਹਨ।ਉਨ੍ਹਾਂ ਨੇ ਕਿਹਾ ਕਿ ਸ਼ਹੀਦ ਦੇ ਪਰਿਵਾਰਾਂ ਨੂੰ ਮਿਲਣ ਦਾ ਸਿੱਧੂ ਦੇ ਕੋਲ ਸਮਾਂ ਨਹੀਂ ਹੈ ਅਤੇ ਪਾਕਿਸਤਾਨ ਵਿੱਚ ਆਰਮੀ ਚੀਫ ਦੇ ਨਾਲ ਗਲੇ ਮਿਲ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪਾਕਿਸਤਾਨ ਆਰਮੀ ਚੀਫ ਨੇ ਉਨ੍ਹਾਂ ਨੂੰ ਕਿਹਾ ਸੀ ਕਿ 550 ਸਾਲਾ ਮਨਾਉਣ ਲਈ ਰਸਤੇ ਖੋਲ ਦਿੱਤੇ ਜਾਣਗੇ। ਉਹ ਪਾਕਿਸਤਾਨ ਆਰਮੀ ਚੀਫ ਨਾਲ ਇਹ ਗੱਲਾਂ ਕਰ ਰਹੇ ਸਨ ਉਹ ਉੱਥੇ ਪਿਆਰ ਲੈ ਕੇ ਗਏ ਸਨ ਅਤੇ ਪਿਆਰ ਹੀ ਲੈ ਕੇ ਵਾਪਸ ਆਏ ਹਨ।

LEAVE A REPLY

Please enter your comment!
Please enter your name here