ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਵੱਲੋਂ ਕੁਲਦੀਪ ਨਈਅਰ ਨੂੰ ਭਾਵ-ਭਿੰਨੀ ਸ਼ਰਧਾਂਜ਼ਲੀ

  0
  521

  ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਰਪ੍ਰਸਤ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਉੱਘੇ ਪੱਤਰਕਾਰ ਕੁਲਦੀਪ ਨਈਅਰ ਨੂੰ ਭਾਵ-ਭਿੰਨੀਆਂ ਸਰਧਾਂਜ਼ਲੀਆਂ ਭੇਂਟ ਕੀਤੀਆਂ ਹਨ। ਪਤਰਕਾਰ ਕੁਲਦੀਪ ਨਈਅਰ ਦਾ ਲੰਘੀ ਰਾਤ ਦਿੱਲੀ ਵਿਚ ਦੇਹਾਂਤ ਹੋ ਗਿਆ ਸੀ। ਬਾਦਲ ਨੇ ਕਿਹਾ ਕਿ ਪੰਜਾਬ ਕੋਲੋਂ ਇਸ ਦਾ ਇੱਕ ਮਹਾਨ ਸਪੁੱਤਰ ਖੁੱਸ ਗਿਆ ਹੈ, ਜਿਹੜਾ ਹਮੇਸ਼ਾਂ ਪੰਜਾਬ ਦੇ ਮਸਲਿਆਂ ਨੂੰ ਰਾਸ਼ਟਰੀ ਨਜ਼ਰੀਏ ਤੋਂ ਪੇਸ਼ ਕਰਦਾ ਸੀ। ਆਪਣੀ ਸ਼ਰਧਾਂਜ਼ਲੀ ਵਿਚ ਬਾਦਲ ਨੇ ਕੁਲਦੀਪ ਨਈਅਰ ਨੂੰ ਭਾਰਤ ਵਿਚ ਪੈਦਾ ਹੋਏ ਸਭ ਤੋਂ ਦਲੇਰ, ਧਰਮ ਨਿਰਪੱਖ, ਲੋਕਤੰਤਰ ਪੱਖੀ ਅਤੇ ਮਹਾਨ ਪੱਤਰਕਾਰਾਂ ਵਿਚੋਂ ਇੱਕ ਕਰਾਰ ਦਿੱਤਾ ਹੈ।

  Badal Condolences Kuldeep Nayar Death

  ਉਹਨਾਂ ਨੇ ਨਈਅਰ ਨਾਲ ਆਪਣੀ ਐਮਰਜੰਸੀ ਸਮੇਂ ਅਤੇ ਬਾਅਦ ਵਿਚ ਵੱਖ ਵੱਖ ਅਕਾਲੀ ਮੋਰਚਿਆਂ ਵੇਲੇ ਦੀ ਨੇੜਤਾ ਨੂੰ ਯਾਦ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾਂ ਅਹਿਮ ਮਸਲਿਆਂ ਉੱਤੇ ਉਹਨਾਂ ਵੱਲੋਂ ਦਿੱਤੀ ਧਰਮ ਨਿਰਪੱਖ ਸਲਾਹ ਦਾ ਲਾਭ ਉਠਾਇਆ। ਉਹਨਾਂ ਕਿਹਾ ਕਿ ਨਈਅਰ ਦੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਇੱਕ ਵੱਡੀ ਪਹਿਚਾਣ ਸੀ, ਪਰ ਜਦੋਂ ਪੰਜਾਬ ਦੀ ਗੱਲ ਆਉਂਦੀ ਸੀ ਤਾਂ ਉਹ ਸਾਂਝੇ ਸੱਭਿਆਚਾਰ ਦੀ ਭਾਵਨਾ ਦੇ ਮੁਦਈ ਸਨ, ਜਿਸ ਦੀ ਇਹ ਸੂਬਾ ਨੁੰਮਾਇਦਗੀ ਕਰਦਾ ਹੈ। ਬਾਦਲ ਨੇ ਕਿਹਾ ਕਿ ਜੇਕਰ ਨਈਅਰ ਵੱਲੋਂ ਇੰਦਰਾ ਗਾਂਧੀ ਨੂੰ ਆਪਰੇਸ਼ਨ ਬਲਿਊ ਸਟਾਰ ਵਿਰੁੱਧ ਦਿੱਤੀ ਸਲਾਹ ਨੂੰ ਮੰਨ ਲਿਆ ਜਾਂਦਾ ਤਾਂ ਪੰਜਾਬ ਅਤੇ ਦੇਸ਼ ਨੇ 1984 ਦੇ ਵੱਡੇ ਦੁਖਾਂਤ ਤੋਂ ਬਚ ਜਾਣਾ ਸੀ।

  Badal Condolences Kuldeep Nayar Death

  ਉਹਨਾਂ ਦੀ ਸਲਾਹ ਮੰਨੀ ਜਾਂਦੀ ਤਾਂ ਲਗਭਗ ਦੋ ਦਹਾਕੇ ਚੱਲੀ ਭਰਾ-ਮਾਰੂ ਜੰਗ ਤੋਂ ਵੀ ਪੰਜਾਬ ਨੇ ਬਚ ਜਾਣਾ ਸੀ। ਬਾਦਲ ਨੇ ਨਈਅਰ ਦੀ ਹਿੰਦ-ਪਾਕਿ ਵਿਚਕਾਰ ਦੋਸਤਾਨਾ ਰਿਸ਼ਤਾ ਕਾਇਮ ਕਰਨ ਪ੍ਰਤੀ ਡੂੰਘੀ ਵਚਨਬੱਧਤਾ ਅਤੇ ਉਹਨਾਂ ਵੱਲੋਂ ਦੋਹਾਂ ਮੁਲਕਾਂ ਵਿਚਕਾਰ ਕਾਰੋਬਾਰ ਲਈ ਵਾਹਗਾ ਬਾਰਡਰ ਨੂੰ ਖੋਲ੍ਹੇ ਜਾਣ ਦੀ ਕੀਤੀ ਜਾਂਦੀ ਵਕਾਲਤ ਨੂੰ ਵੀ ਯਾਦ ਕੀਤਾ, ਜਿਸ ਬਾਰੇ ਉਹਨਾਂ ਦਾ ਵਿਸ਼ਵਾਸ਼ ਸੀ ਇਸ ਨਾਲ ਸਰਹੱਦੀ ਤਾਰ ਦੇ ਦੋਵੇਂ ਪਾਸਿਆਂ ਦੇ ਪੰਜਾਬਾਂ ਦੀ ਆਰਥਿਕ ਤਸਵੀਰ ਬਦਲ ਸਕਦੀ ਹੈ। ਆਪਣੇ ਸ਼ੋਕ ਸੁਨੇਹੇ ਵਿਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਨਈਅਰ ਧਰਮ-ਨਿਰਪੱਖ ਕਦਰਾਂ ਕੀਮਤਾਂ ਦੇ ਸਭ ਤੋਂ ਦਲੇਰ ਚੈਂਪੀਅਨ ਸਨ।

  ਕੁਲਦੀਪ ਨਈਅਰ ਦੇਸ਼ ਅੰਦਰ ਖਾਸ ਕਰਕੇ ਪੰਜਾਬ ਅੰਦਰ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਲਈ ਪੂਰੀ ਤਰ੍ਹਾਂ ਵਚਨਬੱਧ ਸਨ। ਉਹਨਾਂ ਕਿਹਾ ਕਿ ਮੈਂ ਆਪਣੇ ਜਵਾਨੀ ਦੇ ਦਿਨਾਂ ਤੋਂ ਵੇਖਦਾ ਆ ਰਿਹਾ ਹਾਂ ਕਿ ਨਈਅਰ ਇਸ ਦੇਸ਼ ਵਿਚ ਧਰਮ ਨਿਰਪੱਖ ਅਤੇ ਲੋਕਤੰਤਰੀ ਕਦਰਾਂ ਕੀਮਤਾਂ ਪ੍ਰਤੀ ਕਿੰਨੇ ਵਚਨਬੱਧ ਸਨ। ਉਹ ਉਹਨਾਂ ਚੋਣਵੇਂ ਪੱਤਰਕਾਰਾਂ ਵਿਚੋਂ ਸਨ, ਜਿਹਨਾਂ ਨੇ ਲੋਕ ਮਸਲਿਆਂ ਦੀ ਗੱਲ ਕਰਕੇ ਵੱਡੀ ਗਿਣਤੀ ਵਿਚ ਲੋਕਾਂ ਦੇ ਦਿਲ ਜਿੱਤੇ।

  LEAVE A REPLY

  Please enter your comment!
  Please enter your name here