ਲੁਧਿਆਣਾ : ਦੁਧਾਰੂ ਪਸ਼ੂਆਂ ‘ਤੇ ਜ਼ਹਿਰ ਦਾ ਕਹਿਰ, 4 ਦੀ ਮੌਤ, ਕਈ ਬੀਮਾਰ (ਤਸਵੀਰਾਂ)

0
747

ਲੁਧਿਆਣਾ (ਸੰਜੇ ਗਰਗ) : ਸਥਾਨਕ ਪਿੰਡ ਟਿੱਬਾ ਵਿਖੇ ਜ਼ਹਿਰਲਾ ਚਾਰਾ ਖਾਣ ਨਾਲ ਇਕ ਪਰਿਵਾਰ ਦੇ ਚਾਰ ਦੁੱਧਾਰੂ ਪਸ਼ੂਆਂ ਦੀ ਮੌਤ ਹੋ ਗਈ, ਜਦੋਂ ਕਿ ਇਸ ਪਿੰਡ ਦੇ ਕਰੀਬ 10 ਪਰਿਵਾਰਾਂ ਦੇ 30 ਦੇ ਕਰੀਬ ਪਸ਼ੂ ਬੀਮਾਰ ਹੋ ਗਏ। ਇਸ ਘਟਨਾ ਤੋਂ ਬਾਅਦ ਹਰਕਤ ‘ਚ ਆਏ ਪਸ਼ੂ-ਪਾਲਣ ਵਿਭਾਗ ਨੇ ਬੀਮਾਰ ਪਸ਼ੂਆਂ ਦੇ ਇਲਾਜ ਅਤੇ ਉਨ੍ਹਾਂ ਨੂੰ ਬਚਾਉਣ ਲਈ ਸੋਮਵਾਰ ਸਵੇਰੇ ਕਈ ਡਾਕਟਰੀ ਟੀਮਾਂ ਨੂੰ ਮੌਕੇ ‘ਤੇ ਭੇਜਿਆ ਹੈ।

PunjabKesari
ਜਾਣਕਾਰੀ ਮੁਤਾਬਕ 2 ਦਿਨ ਪਹਿਲਾਂ ਪਿੰਡ ਦੇ ਇਕ ਖੇਤ ‘ਚ ਖੜ੍ਹੇ ਬਾਜਰੇ ਦੀ ਹਰੀ ਟਾਡੀ ਨੂੰ ਕਈ ਪਰਿਵਾਰਾਂ ਵੱਲੋਂ ਆਪਣੇ ਪਸ਼ੂਆਂ ਨੂੰ ਖਵਾਉਣ ਲਈ ਵੱਢਿਆ ਗਿਆ। ਇਸ ਹਰੇ ਚਾਰੇ ਨੂੰ ਖਾਣ ਤੋਂ ਬਾਅਦ ਬਹੁਤ ਸਾਰੇ ਪਸ਼ੂਆਂ ਦੀ ਸਿਹਤ ਵਿਗੜ ਗਈ ਅਤੇ ਪਿੰਡ ਵਿੱਚ ਇੰਝ ਪਸ਼ੂਆਂ ਦੇ ਬੀਮਾਰ ਹੋਣ ਨਾਲ ਕੋਹਰਾਮ ਮੱਚ ਗਿਆ। ਇਸੇ ਦੌਰਾਨ ਪਿੰਡ ਵਾਸੀ ਗੁਰਨੀਤ ਸਿੰਘ ਦੇ ਚਾਰ ਦੁੱਧਾਰੂ ਪਸ਼ੂ ਇਕ-ਇਕ ਕਰਕੇ ਅੱਜ ਸਵੇਰੇ ਮਰ ਗਏ। ਇਸ ਤੋਂ ਬਾਅਦ ਪਿੰਡ ਦੇ ਕਈ ਹੋਰ ਘਰਾਂ ਵਿੱਚ ਪਸ਼ੂਆਂ ਦੇ ਬੀਮਾਰ ਹੋਣ ਮਗਰੋਂ ਪਸ਼ੂ ਪਾਲਣ ਵਿਭਾਗ ਨੂੰ ਸੂਚਨਾ ਦਿੱਤੀ ਗਈ।

ਫਿਲਹਾਲ 30 ਦੇ ਕਰੀਬ ਪਸ਼ੂਆਂ ਦਾ ਮੌਕੇ ‘ਤੇ ਪੁੱਜੀਆਂ ਡਾਕਟਰੀ ਟੀਮਾਂ ਵੱਲੋਂ ਇਲਾਜ ਕੀਤਾ ਜਾ ਰਿਹਾ ਹੈ। ਮੁੱਢਲੀ ਜਾਣਕਾਰੀ ‘ਚ ਪਸ਼ੂਆਂ ਦੀ ਮੌਤ ਦਾ ਕਾਰਨ ਜ਼ਹਿਰੀਲਾ ਚਾਰਾ ਹੀ ਦੱਸਿਆ ਜਾ ਰਿਹਾ ਹੈ। ਪਸ਼ੂ ਪਾਲਣ ਵਿਭਾਗ ਦੀਆਂ ਟੀਮਾਂ ਮਰੇ ਪਸ਼ੂਆਂ ਦਾ ਪੋਸਟਮਾਰਟਮ ਕਰ ਰਹੀਆਂ ਹਨ ਅਤੇ ਪਸ਼ੂਆਂ ਵੱਲੋਂ ਖਾਧੇ ਗਏ ਚਾਰੇ ਦੇ ਸੈਂਪਲ ਵੀ ਜਾਂਚ ਲਈ ਭੇਜੇ ਜਾਂ ਰਹੇ ਹਨ।

LEAVE A REPLY

Please enter your comment!
Please enter your name here