ਲੋਕ ਅਦਾਲਤ ਦੀ ਮੈਂਬਰ ਬਣੀ ਪੰਜਾਬ ਦੀ ਪਹਿਲੀ ‘ਕਿੰਨਰ’, ਕਰੇਗੀ ਪੀ. ਐੱਚ. ਡੀ

0
512

ਲੁਧਿਆਣਾ : ਨੈਸ਼ਨਲ ਲੋਕ ਅਦਾਲਤ ਦੀ ਮੈਂਬਰ ਬਣੀ ਪੰਜਾਬ ਦੀ ਪਹਿਲੀ ਕਿੰਨਰ ਮੋਹਿਨੀ ਹੁਣ ਆਪਣੇ ਸਮਾਜ ਦੇ ਲੋਕਾਂ ਦੀਦਸ਼ਾ-ਦਿਸ਼ਾ ‘ਤੇ ਪੀ. ਐੱਚ. ਡੀ. ਕਰਨ ਦੀ ਤਿਆਰੀ ਕਰ ਰਹੀ ਹੈ। ਰਾਜਸਥਾਨ ਦੇ ਝੁੰਝਨੂੰ ਦੇ ਇਕ ਛੋਟੇ ਜਿਹੇ ਪਿੰਡ ‘ਚ ਜਨਮ ਲੈਣ ਵਾਲੀ ਮੋਹਿਨੀ ਤਕਰੀਬਨ 9 ਸਾਲਾਂ ਤੋਂ ਲੁਧਿਆਣਾ ਰਹਿ ਰਹੀ ਹੈ। ਪਬਲਿਕ ਐਡਮਿਨੀਸਟ੍ਰੇਸ਼ਨ ‘ਚ ਗ੍ਰੇਜੂਏਟ, ਸੋਸ਼ਲ ਵਰਕ ‘ਚ ਮਾਸਟਰ ਡਿਗਰੀ ਕਰ ਚੁੱਕੀ ਮੋਹਿਨੀ ਜੂਰੀਸਟ ਬਣਨ ਤੋਂ ਬਾਅਦ ਵੀ ਆਪਣੇ ਸਮਾਜ ਨਾਲ ਜੁੜੀ ਹੋਈ ਹੈ। ਵਧਾਈਆਂ ਮੰਗਣਾਂ, ਡੇਰੇ ‘ਚ ਸੇਵਾ ਕਰਨਾ ਸਭ ਕੁਝ ਪਹਿਲਾਂ ਦੀ ਤਰ੍ਹਾਂ ਹੀ ਹੈ। ਉਹ ਕਿੰਨਰ ਸਮਾਜ ਦੇ ਲੋਕਾਂ ਲਈ ਇਕ ਸੋਸਾਇਟੀ ਵੀ ਚਲਾ ਰਹੀ ਹੈ। ਉਹ ਕਹਿੰਦੀ ਹੈ ਕਿ ਕਿੰਨਰਾਂ ਨੂੰ ਸਵੈ-ਰੋਜ਼ਗਾਰ ਦੀ ਟ੍ਰੇਨਿੰਗ ਦੇ ਕੇ ਉਨ੍ਹਾਂ ਨੂੰ ਆਤਮ ਨਿਰਭਰ ਬਣਾਉਣਾ ਚਾਹੁੰਦੀ ਹੈ ਤਾਂ ਜੇ ਢਿੱਡ ਭਰਨ ਲਈ ਕਿਸੇ ਨੂੰ ਗਲਤ ਕੰਮ ਨਾ ਕਰਨਾ ਪਵੇ।
ਸਭ ਕੁਝ ਛੁੱਟ ਗਿਆ ਪਰ ਪੜ੍ਹਾਈ ਨਹੀਂ ਛੱਡੀ : ਮੋਹਿਨੀ
ਮੋਹਿਨੀ ਨੇ ਦੱਸਿਆ ਕਿ 12-13 ਸਾਲ ਦੀ ਉਮਰ ‘ਚ ਉਸ ਦੇ ਸਰੀਰ ‘ਚ ਕੁਝ ਬਦਲਾਅ ਹੋਣ ਲੱਗੇ। ਉਹ ਲੜਕਿਆਂ ਵਾਲੇ ਕੱਪੜੇ ਜ਼ਰੂਰ ਪਾਉਂਦੀ ਪਰ ਹਾਵ-ਭਾਵ ਤੇ ਚਾਲ ਕੁੜੀਆਂ ਵਾਲੀ ਹੁੰਦੀ ਜਾ ਰਹੀ ਸੀ। ਜਲਦੀ ਹੀ ਘਰ ਵਾਲਿਆਂ ਨੂੰ ਪਤਾ ਲੱਗ ਗਿਆ ਕਿ ਮੈਂ ਕਿੰਨਰ ਹਾਂ ਤਾਂ ਉਨ੍ਹਾਂ ਦੇ ਜਿਵੇਂ ਦੁੱਖਾਂ ਦਾ ਪਹਾੜ ਟੁੱਟ ਪਿਆ ਹੋਵੇ।
ਉਸ ਦਾ ਕਹਿਣਾ ਹੈ ਕਿ ਉਹ 7ਵੀਂ ਜਮਾਤ ‘ਚ ਪੜ੍ਹਦੀ ਸੀ ਤਾਂ ਲੜਕੇ ਉਸ ਦਾ ਉਤਪੀੜਨ ਕਰਨ ਲੱਗੇ ਤੇ ਕਈ ਵਾਰ ਇਹ ਹਿੰਸਾ ਦਾ ਰੂਪ ਵੀ ਲੈਂ ਜਾਂਦਾ। ਇਸ ਲਈ ਉਸ ਕੋਲ ਕਿੰਨਰ ਸਮਾਜ ‘ਚ ਸ਼ਾਮਲ ਹੋਣ ਤੋਂ ਇਲਾਵਾ ਕੋਈ ਹੱਲ ਨਹੀਂ ਬਚਿਆ ਸੀ। ਮੋਹਿਨੀ ਨੇ ਦੱਸਿਆ ਕਿ ਫਿਰ ਉਸ ਨੂੰ ਉਸ ਦੇ ਇਕ ਦੋਸਤ ਨੇ ਨੱਚਣਾ-ਗਾਉਣਾ ਤੇ ਵਧਾਈ ਮੰਗਣਾ ਸਿਖਾਇਆ ਤੇ ਉਹ ਇਹ ਕੰਮ ਕਰਕੇ ਆਪਣੇ ਢਿੱਡ ਭਰਨ ਲੱਗੀ ਪਰ ਉਸ ਨੇ ਪੜ੍ਹਾਈ ਨਹੀਂ ਛੱਡੀ। ਉਹ ਚੋਰੀ-ਛੁਪੇ ਕਦੇ ਮੋਮਬੱਤੀ ਦੀ ਰੌਸ਼ਨੀ ਨਾਲ ਤੇ ਕਦੇ ਨਹਿਰ ਕਿਨਾਰੇ ਬੈਠ ਕੇ ਪੜ੍ਹਦੀ ਰਹੀ। ਹਾਇਰ ਸੈਕੰਡਰ ਪ੍ਰਾਈਵੇਟ ਕਰਨ ਤੋਂ ਬਾਅਦ ਡਿਸਟੈਂਸ ਐਜੂਕੇਸ਼ਨ ਜ਼ਰੀਏ ਬੀ. ਏ., ਐੱਮ. ਏ. ਪੂਰੀ ਕੀਤੀ। ਮੋਹਿਨੀ ਨੇ ਕਿਹਾ ਕਿ ਉਹ ਖੁਸ਼ ਸੀ ਕਿ ਸ਼ਾਇਦ ਹੁਣ ਉਸ ਨੂੰ ਕੋਈ ਛੋਟੀ-ਮੋਟੀ ਨੌਕਰੀ ਮਿਲ ਜਾਵੇ ਪਰ ਇੰਟਰਵਿਊ ‘ਚ ਸਿਲੈਕਟ ਹੋਣ ਦੇ ਬਾਵਜੂਦ ਵੀ ਕੋਈ ਕਿੰਨਰ ਨੂੰ ਨੌਕਰੀ ਦੇਣ ਲਈ ਤਿਆਰ ਨਹੀਂ ਸੀ।

LEAVE A REPLY

Please enter your comment!
Please enter your name here