ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਰਾਖੀ ਸਵੰਤ ਦਾ ਹੌਟ ਤੇ ਬੋਲਡ ਲੁੱਕ

0
553

ਬਾਲੀਵੁੱਡ ਅਦਾਕਾਰਾ ਅਤੇ ਡਾਂਸਰ ਰਾਖੀ ਸਾਵੰਤ ਅਕਸਰ ਹੀ ਆਪਣੀਆਂ ਹੌਟ ਅਦਾਵਾਂ ਤੇ ਬੋਲਡ ਬਿਆਨਾਂ ਨੂੰ ਲੈ ਕੇ ਲਾਈਮਲਾਈਟ ‘ਚ ਰਹਿੰਦੀ ਹੈ। ਅਜਿਹੇ ‘ਚ ਇਕ ਵਾਰ ਫਿਰ ਰਾਖੀ ਹੌਟਨੈੱਸ ਨੂੰ ਲੈ ਕੇ ਸੁਰਖੀਆਂ ‘ਚ ਆ ਗਈ ਹੈ।ਦਰਅਸਲ ਰਾਖੀ ਸਾਵੰਤ ਨੇ ਹਾਲ ਹੀ ‘ਚ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਬੋਲਡ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ‘ਚ ਉਹ ਕਾਫੀ ਹੌਟ ਤੇ ਬੋਲਡ ਨਜ਼ਰ ਆ ਰਹੀ ਹੈ।ਇਨ੍ਹਾਂ ਤਸਵੀਰਾਂ ‘ਚ ਉਸ ਨੇ ਬਲੈਕ ਰੰਗ ਦੀ ਨੈੱਟ ਦੀ ਡਰੈੱਸ ਪਾਈ ਸੀ, ਜਿਸ ‘ਚ ਉਹ ਬੇਹੱਦ ਗਲੈਮਰਸ ਲੱਗ ਰਹੀ ਹੈ।ਰਾਖੀ ਦੀਆਂ ਇਨ੍ਹਾਂ ਅਦਾਵਾਂ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਫੈਨਜ਼ ਰਾਖੀ ਦੀਆਂ ਇਨ੍ਹਾਂ ਤਸਵੀਰਾਂ ਕਾਫੀ ਕੁਮੈਂਟਸ ਵੀ ਕਰ ਰਹੇ ਹਨ।

ਦੱਸਣਯੋਗ ਹੈ ਕਿ ਰਾਖੀ ਸਾਵੰਤ ਗਾਇਕ ਸੁੱਖਾ ਦਿੱਲੀਵਾਲਾ ਦੇ ਨਵੇਂ ਗੀਤ ‘ਬੁਲੇਟ’ ਨਾਲ ਆਪਣੇ ਲਟਕੇ-ਝਟਕੇ ਦਿਖਾਏਗੀ।ਸੁੱਖੇ ਦਾ ਇਹ ਗੀਤ ਬੀਤੇ ਦਿਨੀਂ ਰਾਖੀ ਸਾਵੰਤ, ਮਾਡਲ ਅਮਨ ਸ਼ਰਮਾ ਤੇ ਸੁੱਖੇ ‘ਤੇ ਹਿਮਾਚਲ ਦੀਆਂ ਪਹਾੜੀਆਂ ‘ਚ ਫਿਲਮਾਇਆ ਗਿਆ ਹੈ।ਸੁੱਖਾ ਦਿੱਲੀਵਾਲਾ ਨੇ ਦੱਸਿਆ ਕਿ ਰਾਖੀ ਸਾਵੰਤ ਨਾਲ ਉਸ ਦੀ ਮੁਲਾਕਾਤ ਗਰੇਟ ਖਲੀ ਦੇ ਸੋਲਨ ਵਿਖੇ ਹੋਏ ਸ਼ੋਅ ਦੌਰਾਨ ਹੋਈ, ਜਿਥੇ ਰਾਖੀ ਨੇ ਸੁੱਖੇ ਨਾਲ ਸਟੇਜ ‘ਤੇ ਇਕ ਵੱਡੀ ਪ੍ਰਫਾਰਮੈਂਸ ਦਿੱਤੀ।

ਉਸ ਪਿੱਛੋਂ ਸਟੇਜ ਤੋਂ ਉਤਰਦਿਆਂ ਹੀ ਰਾਖੀ ਸਾਵੰਤ ਨੂੰ ਸੁੱਖੇ ਦੇ ਨਵੇਂ ਗੀਤ ‘ਬੁਲੇਟ’ ਦੀ ਮਾਡਲ ਵਜੋਂ ਚੁਣ ਲਿਆ ਗਿਆ। ‘ਬੁਲੇਟ’ ਨੂੰ ਗੀਤਕਾਰ ਰਾਣਾ ਵੇਂਡਲਵਾਲਾ ਨੇ ਲਿਖਿਆ ਹੈ ਅਤੇ ਬੰਟੀ ਸਹੋਤਾ (ਯੂ. ਕੇ.) ਨੇ ਆਪਣੇ ਸੰਗੀਤ ‘ਚ ਪਿਰੋਇਆ ਹੈ।

LEAVE A REPLY

Please enter your comment!
Please enter your name here