Saturday, July 11, 2020
Vogue

ਰਿਲੀਜ਼ ਹੋਇਆ ‘ਨਵਾਬਜ਼ਾਦੇ’ ਦਾ ਨਵਾਂ ਪਾਰਟੀ ਨੰਬਰ, ਆਥੀਆ ਸ਼ੈੱਟੀ ਨੇ ਲਗਾਏ ਜ਼ੋਰਦਾਰ ਠੁੱਮਕੇ

ਮੁੰਬਈ (ਬਿਊਰੋ)— ਨਿਰਦੇਸ਼ਕ ਰੈਮੋ ਡਿਸੂਜਾ ਦੇ ਪ੍ਰੋਡਕ‍ਸ਼ਨ ‘ਚ ਬਣੀ ਫਿਲ‍ਮ ‘ਨਵਾਬਜ਼ਾਦੇ’ ਇਨੀਂ ਦਿਨੀਂ ਕਾਫੀ ਸੁਰਖੀਆਂ ਬਟੋਰ ਰਹੀ ਹੈ। ਹਾਲ ਹੀ ਵਿਚ ਇਸ ਫਿਲ‍ਮ ਦਾ ਪਹਿਲਾ ਗੀਤ ‘ਹਾਈ ਰੇਟਿਡ ਗੱਬਰੂ’ ਰਿਲੀਜ਼ ਹੋਇਆ, ਜਿਸ ਵਿਚ ਵਰੁਣ ਧਵਨ ਅਤੇ ਸ਼ਰਧਾ ਕਪੂਰ ਨਜ਼ਰ ਆ ਰਹੇ ਸਨ। ਅੱਜ ਇਸ ਫਿਲ‍ਮ ਦਾ ਨਵਾਂ ਗੀਤ ‘ਤੇਰੇ ਨਾਲ ਨਾਚਨਾ’ ਸਾਹਮਣੇ ਆਇਆ ਹੈ, ਜੋ ਵੀ ਇਕ ਮਜ਼ੇਦਾਰ ਪਾਰਟੀ ਨੰਬਰ ਹੈ। ਰੇਮੋ ਡਿਸੂਜਾ ਦੇ ਪ੍ਰੋਡਕ‍ਸ਼ਨ ‘ਚ ਬਣੀ ਇਸ ਫਿਲ‍ਮ ਨੂੰ ਨਿਰਦੇਸ਼ਕ ਜਏਸ਼ ਪ੍ਰਧਾਨ ਡਾਇਰੈਕ‍ਟਰ ਕਰਨ ਜਾ ਰਹੇ ਹਨ।

ਇਸ ਫਿਲ‍ਮ ‘ਚ ਵਰੁਣ ਧਵਨ ਅਤੇ ਸ਼ਰਧਾ ਕਪੂਰ ਦੀ ਜੋੜੀ ਵੀ ਨਜ਼ਰ ਆਵੇਗੀ। ਇਸ ਰਿਲੀਜ਼ ਹੋਏ ਨਵੇਂ ਗੀਤ ਨੂੰ ਰੈਪਰ ਬਾਦਸ਼ਾਹ ਅਤੇ ਸਿੰਗਰ ਸੁਨੰਦਾ ਸ਼ਰਮਾ ਨੇ ਆਪਣੀ ਆਵਾਜ਼ ਦਿੱਤੀ ਹੈ। ਆਥਿਆ ਸ਼ੈੱਟੀ ਇਸ ਗੀਤ ਵਿਚ ਠੁਮਕੇ ਲਗਾਉਂਦੀ ਨਜ਼ਰ ਆ ਰਹੀ ਹੈ ਹਾਲਾਂਕਿ ਉਹ ਇਸ ਫਿਲ‍ਮ ‘ਚ ਨਜ਼ਰ ਨਹੀਂ ਆਵੇਗੀ।

up2mark
the authorup2mark

Leave a Reply