Sunday, September 27, 2020
Featured

ਆਜ਼ਾਦੀ ਤੋਂ ਲੈ ਕੁੇ ਹੁਣ ਤੱਕ ਕਿੰਨਾਂ ਬਦਲਿਆਂ ਭਾਰਤ !

1947 vs 2018 India:ਕੱਲ੍ਹ 15 ਅਗਸਤ ਜਾਣੀ ਕਿ ਭਾਰਤ ਦਾ ਆਜ਼ਾਦੀ ਦਿਹਾੜਾ ਹੈ।ਭਾਰਤ ਨੂੰ ਆਜ਼ਾਦ ਹੋਇਆਂ 71 ਸਾਲ ਹੋ ਗਏ ਹਨ ਅਤੇ ਸਮੇਂ ਦੇ ਨਾਲ ਸਾਡੇ ਦੇਸ਼ ਕਈ ਖੇਤਰਾਂ ਵਿੱਚ ਕਾਫ਼ੀ ਤਰੱਕੀ ਹੈ।ਜਾਂ ਇਹ ਕਹਿ ਲਈਏ ਕਿ ਅੱਜ ਦੇ ਭਾਰਤ ਦੀ ਹਾਲਤ 71 ਸਾਲ ਪਹਿਲਾਂ ਦੇ ਭਾਰਤ ਤੋਂ ਕਾਫ਼ੀ ਵੱਖਰੀ ਹੈ।ਆਓ ਜਾਣਦੇ ਹਾਂ ਭਾਰਤ ਦੇ ਆਜ਼ਾਦੀ ਦਿਹਾੜੇ ਤੋਂ ਲੈ ਕੇ ਹੁਣ ਤੱਕ ਸਾਡੇ ਭਾਰਤ ਦੇਸ਼ ਵਿੱਚ ਕਿੰਨੀ ਤਬਦੀਲੀ ਆਈ ਹੈ…ਜੇ ਗੱਲ ਕਰੀਏ ਰੁਪਏ ਪੈਸੇ ਦੀ ਤਾਂ 15 ਅਗਸਤ 1947 ਨੂੰ ਭਾਰਤ ਦਾ ਇੱਕ ਰੁਪਿਆ ਇੱਕ ਡਾਲਰ ਦੇ ਬਰਾਬਰ ਸੀ , ਜੋ ਕਿ ਹੁਣ 69 ਰੁਪਏ ਤੱਕ ਪਹੁੰਚ ਗਿਆ ਹੈ।1947 ਵਿੱਚ ਭਾਰਤੀ 88.62 ਰੁਪਏ ਵਿੱਚ 10 ਗ੍ਰਾਮ ਸੋਨਾ ਖਰੀਦ ਸਕਦੇ ਸਨ, ਜਦ ਕਿ ਅੱਜ ਦੇ ਸਮੇਂ ਵਿੱਚ ਸੋਨਾ ਅਸਮਾਨ ਦੀਆਂ ਉਚਾਈਆਂ ਨੂੰ ਛੂਹ ਰਿਹਾ ਹੈ ਤੇ ਅੱਜ ਇਸਨੂੰ ਖਰੀਦਣ ਲਈ ਕਰੀਬ 30 ਹਜਾਰ ਰੁਪਏ ਖਰਚ ਕਰਨੇ ਪੈ ਸਕਦੇ ਹਨ।ਅਬਾਦੀ ਦੇ ਪੱਖੋ ਦੇਖੀਏ ਤਾਂ ਉਸ ਵੇਲੇ ਭਾਰਤ ਦੀ ਅਦਾਦੀ 33 ਕਰੋੜ ਸੀ ਅਤੇ ਹੁਣ ਇਹ ਵਧ ਕੇ 132 ਕਰੋੜ ਤੱਕ ਪਹੁੰਚ ਗਈ ਹੈ ।ਜਾਣਕਾਰੀ ਲਈ ਦੱਸ ਦਈਏ ਕਿ ਜਨਸੰਖਿਆ ਦੀ ਇਹ ਗਿਣਤੀ ਬਟਵਾਰੇ ਦੇ ਸਮੇਂ ਕੀਤੀ ਗਈ ਹੈ , ਪਰ ਦੇਸ਼ ਦੀ ਪਹਿਲੀ ਅਧਿਕਾਰਿਕ ਜਨਗਣਨਾ ਸਾਲ 1951 ਵਿੱਚ ਕੀਤੀ ਗਈ ਸੀ।ਭਾਰਤ ਦੀ ਪਹਿਲੀ ਲੋਕਸਭਾ ਚੋਣ 489 ਸੀਟਾਂ ਉੱਤੇ ਹੋਈ ਸੀ ਅਤੇ ਹੁਣ ਲੋਕਸਭਾ ਸੀਟਾਂ ਵਧ ਕੇ 545 ਹਨ।ਉਥੇ ਹੀ ਰਾਜ ਸਭਾ ਵਿੱਚ ਉਸ ਵੇਲੇ 216 ਮੈਂਬਰ ਸਨ। ਆਜ਼ਾਦੀ ਦੇ ਵੇਲੇ ਭਾਰਤ ਵਿੱਚ 17 ਰਾਜ ਤੈਅ ਸਨ ਅਤੇ ਇਸ ਵਿੱਚੋਂ ਪੰਜ ਰਾਜ ਪਾਕਿਸਤਾਨ ਵਿੱਚ ਸ਼ਾਮਿਲ ਹੋ ਗਏ।ਨਾਲ ਹੀ ਆਜ਼ਾਦੀ ਦੇ ਸਮੇਂ ਭਾਰਤ ਨੂੰ ਰਿਆਸਤ ਦੇ ਅਧਾਰ ਉੱਤੇ ਵੰਡ ਕੀਤੀ ਗਈ ਸੀਭਾਰਤ ਨੇ ਸਿੱਖਿਆ ਦੇ ਪੱਖ ਤੋਂ ਵੀ ਕਾਫ਼ੀ ਤਰੱਕੀ ਕੀਤੀ ਹੈ।25 ਯੁਨੀਵਰਸਿਟੀਆਂ ਵਾਲੇ ਭਾਰਤ ਵਿੱਚ ਅੱਜ 800 ਤੋਂ ਜਿਆਦਾ ਯੂਨੀਵਰਸਿਟੀ ਮੌਜੂਦ ਹਨ ਅਤੇ ਵਿਦਿਆਰਥੀ ਇਸਦਾ ਖੂਬ ਲਾਹਾ ਲੈ ਰਹੇ ਹਨ।

up2mark
the authorup2mark

Leave a Reply