Tuesday, October 20, 2020
Crime

ਭਾਰਤੀ ਮੂਲ ਦੇ ਅਮਰੀਕੀ ਡਾਕਟਰ ਨੂੰ 10 ਸਾਲ ਪ੍ਰੋਬੇਸ਼ਨ ਦੀ ਸਜ਼ਾ

ਟੈਕਸਾਸ ਵਿਚ ਭਾਰਤੀ ਮੂਲ ਦੇ ਇਕ ਸਾਬਕਾ ਡਾਕਟਰ ਨੂੰ ਮਰੀਜ਼ ਨਾਲ ਬਲਾਤਕਾਰ ਕਰਨ ਦੇ ਅਪਰਾਧ ਵਿਚ 10 ਸਾਲ ਪ੍ਰੋਬੇਸ਼ਨ ਦੀ ਸਜ਼ਾ ਸੁਣਾਈ ਗਈ ਹੈ। ਬਾਇਲਰ ਕਾਲਜ ਆਫ ਮੈਡੀਸਨ ਦੇ ਇਕ ਸਾਬਕਾ ਡਾਕਟਰ ਸ਼ਫੀਕ ਸ਼ੇਖ (46) ਨੂੰ ਸ਼ੁੱਕਰਵਾਰ ਨੂੰ 10 ਸਾਲ ਪ੍ਰੋਬੇਸ਼ਨ (ਨਿਗਰਾਨੀ ਵਿਚ ਰੱਖਣ) ਦੀ ਸਜ਼ਾ ਸੁਣਾਈ ਗਈ ਹੈ ਅਤੇ ਉਸ ਨੂੰ ਇਕ ਯੌਨ ਅਪਰਾਧੀ ਦੇ ਰੂਪ ਵਿਚ ਰਜਿਸਟਰਡ ਕੀਤਾ ਜਾਵੇਗਾ। ਬੀਤੇ ਹਫਤੇ ਖਤਮ ਹੋਈ ਪੁੱਛਗਿੱਛ ਦੇ ਬਾਅਦ ਮੈਂਬਰਾਂ ਨੇ ਸ਼ੇਖ ਨੂੰ ਦੋਸ਼ੀ ਠਹਿਰਾਇਆ ਸੀ। ਇਸ ਅਪਰਾਧ ਲਈ 20 ਸਾਲ ਤੱਕ ਜੇਲ ਦੀ ਸਜ਼ਾ ਹੁੰਦੀ ਹੈ ਪਰ ਟੈਕਸਾਸ ਜਿਊਰੀ ਨੇ ਸ਼ੇਖ ਨੂੰ 10 ਸਾਲ ਪ੍ਰੋਬੇਸ਼ਨ ‘ਤੇ ਰੱਖਣ ਦੀ ਸਜ਼ਾ ਸੁਣਾਈ।

ਗੌਰਤਲਬ ਹੈ ਕਿ ਸ਼ੇਖ ਹਿਊਸਟਨ ਦੇ ਬੇਨ ਤਾਊਬ ਹਸਪਤਾਲ ਵਿਚ ਸਾਲ 2013 ਵਿਚ ਨਾਈਟ ਡਿਊਟੀ ਕਰ ਰਿਹਾ ਸੀ। ਉਸ ਦੌਰਾਨ ਇਕ ਮਹਿਲਾ ਸਾਹ ਲੈਣ ਵਿਚ ਮੁਸ਼ਕਲ ਹੋਣ ਦੀ ਸਮੱਸਿਆ ਕਾਰਨ ਹਸਪਤਾਲ ਵਿਚ ਭਰਤੀ ਹੋਈ ਸੀ। ਉਹ ਪੂਰੀ ਰਾਤ ਹਸਪਤਾਲ ਵਿਚ ਸੀ ਅਤੇ ਬੇਹੋਸ਼ੀ ਦੀ ਹਾਲਤ ਵਿਚ ਸੀ। ਰਾਤ ਵਿਚ ਸ਼ੇਖ ਉਸ ਦੇ ਕਮਰੇ ਵਿਚ ਕਈ ਵਾਰ ਗਿਆ ਅਤੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਸ ਨੇ ਨਰਸ ਨੂੰ ਬੁਲਾਉਣ ਲਈ ਸਹਾਇਤਾ ਬਟਨ ਦਬਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਬਟਨ ਕੰਮ ਨਹੀਂ ਸੀ ਕਰ ਰਿਹਾ।

up2mark
the authorup2mark

Leave a Reply