Saturday, July 11, 2020
Bollywood

ਪਹਿਲਾਂ ਪਿਆਰ, ਫਿਰ ਵਿਆਹ, 19 ਸਾਲ ਬਾਅਦ ਇੰਝ ਟੁੱਟਿਆ ਸੀ ਮਲਾਇਕਾ ਦਾ ਰਿਸ਼ਤਾ

Malaika Arora birthday: ਮਲਾਇਕਾ ਅਰੋੜਾ ਇੱਕ ਅਦਾਕਾਰਾ, ਡਾਂਸਰ, ਟ੍ਰੈਵਲਰ ਅਤੇ ਮਾਡਲ ਦੇ ਰੂਪ ਵਿੱਚਜਾਣੀ ਜਾਂਦੀ ਹੈ ਪਰ ਸਭ ਤੋਂ ਜਿਆਦਾ ਉਹ ਚਰਚਾ ਵਿੱਚ ਉਦੋਂ ਰਹੀ। ਜਦੋਂ ਸਲਮਾਨ ਖਾਨ ਦੇ ਭਰਾ ਅਤੇ ਅਦਾਕਾਰ ਅਰਬਾਜ਼ ਖਾਨ ਦੇ ਨਾਲ ਉਨ੍ਹਾਂ ਦਾ ਪਿਛਲੇ ਸਾਲ ਤਲਾਕ ਹੋ ਗਿਆ। ਦੋਹਾਂ ਦਾ 19 ਸਾਲ ਪੁਰਾਣਾ ਰਿਸ਼ਤਾ ਟੁੱਟ ਗਿਆ ਸੀ। 23 ਅਗਸਤ 1973 ਨੂੰ ਜਨਮੀ ਮਲਾਇਕਾ ਦੇ ਲਈ ਇਹ ਇੱਕ ਮੁਸ਼ਕਿਲ ਦੌਰ ਸੀ, ਇਸ ਦੇ ਪਿੱਛੇ ਮੀਡੀਆ ਵਿੱਚ ਕਈ ਕਾਰਨਮ ਦੱਸੇ ਗਏ ਪਰ ਮਲਾਇਕਾ ਜਾਂ ਅਰਬਾਜ਼ ਨੇ ਹਮੇਸ਼ਾ ਚੁੱਪੀ ਬਰਕਰਾਰ ਰੱਖੀ। ਜਾਣਦੇ ਹਾਂ ਕਿ ਦੋਹਾਂ ਦੇ ਰਿਸ਼ਤੇ ਦੇ ਬਾਰੇ ਵਿੱਚ।

ਮਲਾਇਕਾ ਅਤੇ ਅਰਬਾਜ਼ ਦੀ ਮੁਲਾਕਾਤ ਸਾਲ 1993 ਵਿੱਚ ਹੋਈ ਸੀ ਜਦੋਂ ਉਨ੍ਹਾਂ ਨੂੰ ਇੱਕ ਕਾਫੀ ਬ੍ਰਾਂਡ ਮਿਸਟਰ ਕਾਫੀ ਦੇ ਬੋਲਡ ਸ਼ੂਟ ਦੇ ਲਈ ਬੁਲਾਇਆ ਗਿਆ ਸੀ। ਪਹਿਲੀ ਨਜ਼ਰ ਵਿੱਚ ਉਹ ਇੱਕ ਦੂਜੇ ਨੂੰ ਦਿਲ ਦੇ ਬੈਠੇ ਸਨ, ਇਸ ਤੋਂ ਬਾਅਦ ਉਨ੍ਹਾਂ ਦਾ ਅਫੇਅਰ ਪੰਜ ਸਾਲ ਤੱਕ ਚਲਿਆ ੳਤੇ ਫਿਰ ਦੋਹਾਂ ਨੇ ਵਿਆਹ ਕਰਨ ਦਾ ਫੈਸਲਾ ਲਿਆ।ਪੰਜ ਸਾਲ ਰਿਸ਼ਤੇ ਵਿੱਚ ਰਹਿਣ ਤੋਂ ਬਾਅਦ ਮਲਾਇਕਾ ਅਤੇ ਅਰਬਾਜ਼ ਖਾਨ ਨੇ 12 ਦਸੰਬਰ ,1998 ਨੂੰ ਆਪਣੇ ਦੋਸਤਾਂ ਅਤੇ ਪਰਿਵਾਰ ਦੀ ਮੌਜੂਦਗੀ ਵਿੱਚ ਇੱਕ ਚਰਚ ਵਿੱਚ ਵਿਆਹ ਕੀਤਾ। ਬਾਅਦ ਵਿੱਚ ਸ਼ਾਮ ਨੂੰ ਨਿਕਾਹ ਕੀਤਾ ਗਿਆ ਅਤੇ ਰਾਤ ਨੂੰ ਬਾਲੀਵੁਡ ਇੰਡਸਟਰੀ ਦੇ ਲਈ ਰਿਸੈਪਸ਼ਨ ਰੱਖਿਆ ਗਿਆ।

Malaika Arora birthday

ਵਿਆਹ ਦੇ ਕਰੀਬ 18 ਸਾਲ ਬਾਅਦ ,28 ਮਾਰਚ 2016 ਨੂੰ ਉਨ੍ਹਾਂ ਨੇ ਅਲੱਗ ਹੋਣ ਦਾ ਐਲਾਨ ਕੀਤਾ ਅਤੇ ਇੱਕ ਸਾਲ ਬਾਅਦ ਇੱਕ ਦੂਜੇ ਨੂੰ ਤਲਾਕ ਦੇ ਦਿੱਤਾ ਸੀ। ਹਾਲਾਂਕਿ ਇਸ ਸਾਲ ਦੋਹਾਂ ਦਾ ਮਿਲਣਾ-ਜੁਲਣਾ ਫਿਰ ਤੋਂ ਸ਼ੁਰੂ ਹੋਇਆ। ਅਕਸਰ ਇਹ ਰੇਸਤਰਾਂ ਵਿੱਚ ਪਾਰਟੀ ਦੇ ਦੌਰਾਨ ਦੇਖੇ ਜਾਂਦੇ ਹਨ।ਅਰਬਾਜ਼ ਅਤੇ ਮਲਾਇਕਾ ਦੇ ਵਿੱਚ ਤਲਾਜ ਹੋਣ ਦਾ ਕਾਰਨ ਅਰਬਾਜ਼ ਦੀ ਸੱਟੇ ਦੀ ਲਤ ਦੱਸੀ ਗਈ ਸੀ। ਪਿਛਲੇ ਦਿਨੀਂ ਇਸ ਮਾਮਲੇ ਵਿੱਚ ਉਹ ਪਕੜੇ ਗਏ ਸਨ। ਮਲਾਇਕਾ ਉਨ੍ਹਾਂ ਨੂੰ ਸੱਟਾ ਖੇਡਣ ਤੋਂ ਮਨਾ ਕਰਦੀ ਸੀ ਪਰ ਅਰਬਾਜ਼ ਦੇ ਨਾ ਮੰਨਣ ਦੇ ਬਾਅਦ ਦੋਹਾਂ ਦੇ ਰਿਲੇਸ਼ਨ ਵਿੱਚ ਕਾਫੀ ਕੜਵਾਹਟ ਆ ਗਈ।

ਜਿਸ ਤੋਂ ਬਾਅਦ ਦੋਹਾਂ ਦਾ ਤਲਾਕ ਹੋ ਗਿਆ।ਖਬਰਾਂ ਅਨੁਸਾਰ ਅਰਬਾਜ਼ ਨੇ ਬੀਤੇ ਸਾਲ ਆਈਪੀਐਲ ਮੈਚਾਂ ਵਿੱਚ ਲਗਾਏ ਸੱਟੇ ਤੋਂ 2.75 ਕਰੋੜ ਦੇ ਨੁਕਸਾਨ ਦੀ ਗੱਲ ਸਵੀਕਾਰ ਕੀਤੀ ਹੈ। ਜਾਣਕਾਰੀ ਮੁਤਾਬਿਕ ਅਰਬਾਜ਼ ਨੇ ਇਸ ਸਾਲ ਆਈਪੀਐਲ ਵਿੱਚ 2.80 ਕਰੋੜ ਰੁਪਏ ਦਾ ਸੱਟਾ ਲਗਾਇਆ ਸੀ। ਉਨ੍ਹਾਂ ਨੂੰ ਇਸ ਸਾਲ ਕਾਫੀ ਨੁਕਸਾਨ ਹੋਇਆ ਸੀ, ਅਰਬਾਜ਼ ਨੇ ਪਿਛਲੇ ਸਾਲ 40 ਲੱਖ ਰੁਪਏ ਦਾ ਸੱਟਾ ਲਗਾਇਆ ਸੀ।ਦੂਜੇ ਪਾਸੇ ਅਰਜੁਨ ਕਪੂਰ ਦੇ ਨਾਲ ਮਲਾਇਕਾ ਦੇ ਅਫੇਅਰ ਦੇ ਚਰਚੇ ਵੀ ਜੋਰਾਂ ਤੇ ਰਹੇ। ਹਾਲਾਂਕਿ ਹੁਣ ਤੱਕ ਦੋਹਾਂ ਨੇ ਇਸ ਤੋਂ ਮਨ੍ਹਾਂ ਹੀ ਕੀਤਾ ਹੈ।

up2mark
the authorup2mark

Leave a Reply