Saturday, September 26, 2020
Bollywood

ਸਨੀ ਲਿਓਨੀ ਨੇ ਦੱਸਿਆ ‘ਕਿਸ ਤਰ੍ਹਾਂ ਹੋਈ ਡੈਨਿਅਲ ਨਾਲ ਮੁਲਾਕਾਤ, ਇੰਝ ਕੀਤਾ ਸੀ ਪ੍ਰਪੋਜ਼…’

ਸਨੀ ਲਿਓਨੀ ਨੇ ਆਪਣੇ ਪਤੀ ਡੈਨਿਅਲ ਵੈਬਰ ਦੇ ਨਾਲ ਜੁੜੀਆਂ ਤਮਾਮ ਗੱਲਾਂਸ਼ੇਅਰ ਕੀਤੀ। ਹਊਮਨ ਆਫ ਬਾਂਬੇ ਦੇ ਆਫਿਸ਼ੀਅਲ ਪੇਜ ਤੇ ਸਨੀ ਨੇ ਲਿਖਿਆ ਹੈ ਕਿ ਕਿਉਂ ਉਹ ਡੈਨਿਅਲ ਦੀ ਦੀਵਾਨੀ ਹੋ ਗਈ ਸੀ।ਸਨੀ ਨੇ ਦੱਸਿਆ ਕਿ ਉਨ੍ਹਾਂ ਦੀ ਡੈਨਿਅਲ ਦੇ ਨਾਲ ਪਹਿਲੀ ਮੁਲਾਕਾਤ ਲਾਸ ਵੇਗਾਸ ਦੇ ਇੱਕ ਨਾਈਟ ਕਲਬ ਵਿੱਚ ਹੋਈ ਸੀ। ਡੈਨਿਅਲ ਦੇ ਲਈ ਸਨੀ ਪਹਿਲੀ ਨਜ਼ਰ ਦਾ ਪਿਆਰ ਸੀ, ਉੱਥੇ ਸਨੀ ਨੇ ਉਨ੍ਹਾਂ ਤੋਂ ਕੁੱਝ ਦੇਰ ਗੱਲ ਕੀਤੀ ਸੀ ਪਰ ਉਹ ਇਸ ਗੱਲ ਤੋਂ ਇੰਪ੍ਰੈਸ ਹੋਈ ਕਿ ਫੋਨ ਨੰਬਰ ਹੋਣ ਦੇ ਬਾਵਜੂਦ ਡੈਨਿਅਲ ਨੇ ਉਨ੍ਹਾਂ ਨੂੰ ਈਮੇਲ ਭੇਜਿਆ ਅਤੇ ਫਿਰ ਉਸ ਤੋਂ ਬਾਅਦ ਉਨ੍ਹਾਂ ਦੀ ਮੁਲਾਕਾਤ ਹੋਈ।

ਸਨੀ ਨੇ ਇਹ ਵੀ ਖੁਲਾਸਾ ਕੀਤਾ ਕਿ ਜਦੋਂ ਡੈਨਿਅਲ ਦੇ ਨਾਲ ਉਨ੍ਹਾਂ ਦੀ ਪਹਿਲੀ ਡੇਟ ਹੋਈ ਸੀ, ਉਦੋਂ ਉਹ ਇੱਕ ਘੰਟਾ ਦੇਰ ਨਾਲ ਪਹੁੰਚੀ ਸੀ। ਉਨ੍ਹਾਂ ਦੀ ਮੁਲਾਕਾਤ ਤਿੰਨ ਘੰਟੇ ਤੱਕ ਚਲੀ ਸੀ, ਇਸ ਦੌਰਾਨ ਉਨ੍ਹਾਂ ਨੂੰ ਪਿਆਰ ਦਾ ਅਹਿਸਾਸ ਹੋਣ ਲੱਗਿਆ ਸੀ।ਸਨੀ ਨੇ ਦੱਸਿਆ ਕਿ ਆਮ ਕਪਲ ਦੀ ਤਰ੍ਹਾਂ ਉਹ ਦੋਹਾਂ ਵੀ ਸ਼ੁਰੂਆਤ ਵਿੱਚ ਲੰਬੀ ਗੱਲਾਂ ਕਰਦੇ ਸਨ ਅਤੇ ਜਦੋਂ ਉਹ ਵਿਦੇਸ਼ ਵਿੱਚ ਜਾਂਦੀ ਸੀ ਤਾਂ ਡੈਨਿਅਲ ਉਨ੍ਹਾਂ ਨੂੰ ਉੱਥੇ ਵੀ ਫੁੱਲ ਅਤੇ ਗਿਫਟ ਭੇਜਿਆ ਕਰਦੇ ਸੀ।ਸਨੀ ਨੇ ਇੱਕ ਵਾਰ ਕਿਹਾ ਕਿ ਡੈਨਿਅਲ ਹਰ ਮਾਮਲੇ ਵਿੱਚ ਮੇਰੇ ਸੁਪੋਰਟਿਵ ਰਹੇ, ਉਹ ਮੇਰੇ ਸਪਨਿਆਂ ਨੂੰ ਆਪਣਾ ਸਮਝਦੇ ਸੀ।ਸਨੀ ਨੇ ਦੱਸਿਆ ਕਿ ਐਡਲਟ ਫਿਲਮਾਂ ਵਿੱਚ ਡੈਨਿਅਲ ਦੂਜੇ ਮਰਦਾਂ ਦੇ ਨਾਲ ਉਨ੍ਹਾਂ ਨੂੰ ਕੰਮ ਕਰਦਾ ਦੇਖ ਸਹਿਜ ਮਹਿਸੂਸ ਨਹੀਂ ਕਰਦੇ ਸਨ।

Sunny Leone finally reveals

ਇਸ ਕਾਰਨ ਦੋਹਾਂ ਨੇ ਆਪਣੀ ਕੰਪਨੀ ਸ਼ੁਰੂ ਕੀਤੀ ਅਤੇ ਡੈਨਿਅਲ ਨੇ ਸਨੀ ਲਿਓਨੀ ਦੇ ਨਾਲ ਕੰਮ ਕਰਨਾ ਸ਼ੁਰੂ ਕੀਤਾ।ਸਨੀ ਲਿਓਨ ਨੇ ਦੱਸਿਆ ਕਿ ਡੈਨਿਅਲ ਦੇ ਨਾਲ ਰਿਲੇਸ਼ਨ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਦੀ ਮਾਂ ਦਾ ਦੇਹਾਂਤ ਹੋ ਗਿਆ ਸੀ। ਅਜਿਹੇ ਸਮੇਂ ਵਿੱਚ ਡੈਨਿਅਲ ਨੇ ਉਨ੍ਹਾਂ ਨੂੰ ਪੂਰਾ ਸਹਾਰਾ ਦਿੱਤਾ।ਉਨ੍ਹਾਂ ਨੇ ਅੱਗੇ ਦੱਸਿਆ ਕਿ ਆਮ ਕਪਲ ਦੀ ਤਰ੍ਹਾਂ ਉਹ ਦੋਵੇਂ ਲੰਬੀ ਗੱਲਾਂ ਕਰਿਆ ਕਰਦੇ ਸਨ ਅਤੇ ਸਨੀ ਦੇ ਵਿਦੇਸ਼ ਵਿੱਚ ਜਾਣ ਤੋਂ ਬਾਅਦ ਡੈਨਿਅਲ ਸਨੀ ਲਈ ਫੁੱਲ ਅਤੇ ਗਿਫਟ ਭੇਜਿਆ ਕਰਦੇ ਸਨ। ਸਨੀ ਲਿਓਨੀ ਨੇ ਦੱਸਿਆ ਕਿ ਡੈਨਿਅਲ ਹਮੇਸ਼ਾ ਤੋਂ ਹੀ ਸੁਪੋਰਟਿਵ ਰਹੇ ਹਨ ਅਤੇ ਉਹ ਮੇਰੇ ਸਪਨਿਆਂ ਨੂੰ ਆਪਣਾ ਸਮਝਦੇ ਸਨ।

ਅਦਾਕਾਰਾ ਨੇ ਅੱਗੇ ਦੱਸਿਆ ਕਿ ਡੈਨਿਅਲ ਨੇ ਉਨ੍ਹਾਂ ਨੂੰ ਕਿਸ ਤਰ੍ਹਾਂ ਪ੍ਰਪੋਜ ਕੀਤਾ ਸੀ। ਸਨੀ ਲਿਓਨੀ ਆਪਣੀ ਰਿੰਗ ਰੱਖਣ ਦੇ ਲਈ ਬਾਕਸ ਦੇਖ ਰਹੇ ਸੀ। ਉਸ ਦੌਰਾਨ ਡੈਨਿਅਲ ਨੇ ਕਿਹਾ ਕਿ ਮੇਰੇ ਕੋਲ ਵੀ ਇੱਕ ਹੋਰ ਰਿੰਗ ਹੈ। ਡੈਨਿਅਲ ਦੇ ਪ੍ਰਪੋਜ ਕਰਨ ਦਾ ਤਰੀਕਾ ਬਿਲਕੁਲ ਸਿੰਪਲ ਸੀ, ਬਿਲਕੁਲ ਉਸ ਤਰ੍ਹਾਂ ਜਿਹ ਤਰ੍ਹਾਂ ਮੈਂ ਚਾਹੁੰਦੀ ਸੀ।ਸਨੀ ਨੇ ਦੱਸਿਆ ਕਿ ਐਡਲਟ ਫਿਲਮਾਂ ਵਿੱਚ ਦੂਜੇ ਮਰਦਾਂ ਦੇ ਨਾਲ ਕੰਮ ਕਰਦਾ ਦੇਖ ਡੈਨਿਅਲ ਸਹਿਜ ਮਹਿਸੂਸ ਨਹੀਂ ਕਰਦੇ ਸਨ। ਇਸ ਕਾਰਨ ਦੋਹਾਂ ਨੇ ਆਪਣੀ ਕੰਪਨੀ ਸ਼ੁਰੂ ਕੀਤੀ ਅਤੇ ਦੋਹਾਂ ਨੇ ਇਕੱਠੇ ਕੰਮ ਕਰਨਾ ਸ਼ੁਰੂ ਕਰ ਦਿੱਤਾ।

up2mark
the authorup2mark

Leave a Reply