ਆਖਿਰ ਕੀ ਸੀ ਜੈਸਮੀਨ ਸੈਂਡਲਾਸ ਦੀ ਜਨਮਦਿਨ ਤੋਂ ਪਹਿਲਾ ਡਿਮਾਂਡ ?

0
725

ਪੰਜਾਬੀ ਇੰਡਸਟਰੀ ਦੀ ਗੁਲਾਬੀ ਕੁਈਨ ਜੈਸਮੀਨ ਸੈਂਡਲਾਸ ਜਿਸ ਦਾ ਸਵੈਗ ਸਭ ਤੋਂ ਵੱਖਰਾ ਹੈ, ਜੋ ਆਪਣੇ ਪਲ ਪਲ ਬਾਰੇ ਹਰ ਇੱਕ ਖਬਰ ਆਪਣੇ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ ਤੇ ਆਪਣੇ ਆਉਣ ਵਾਲੇ ਪ੍ਰੋਜੈਕਟਸ ਬਾਰੇ ਵੀ ਲੋਕਾਂ ਨੂੰ ਜਾਣੂ ਕਰਵਾਉਂਦੀ ਰਹਿੰਦੀ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਜੈਸਮੀਨ ਦਾ ਨਵਾਂ ਗਾਣਾ ਜਿਸ ਦਾ ਟਾਈਟਲ ਹੈ ਪੱਟ ਲੈ ਗਿਆ ਜੋ ਕ ਜਲਦ ਹੀ ਲੋਕਾਂ ਦੇ ਰੂ ਬ ਰੂ ਹੋਵੇਗਾ।

 

ਜਿਸ ‘ਚ ਜੈਸਮੀਨ ਦਾ ਅੰਦਾਜ਼ ਬਹੁਤ ਹੀ ਵੱਖਰਾ ਲੱਗ ਰਿਹਾ ਹੈ ਅਤੇ ਤੁਹਾਨੂੰ ਦੱਸ ਦੇਈਏ ਕਿ ਜੈਸਮੀਨ ਸੈਂਡਲਾਸ ਦਾ ਅੱਜ 28ਵਾਂ ਜਨਮਦਿਨ ਹੈ। ਅੱਜ ਸੈਂਡਲਾਸ ਅਤੇ ਜੈਸਮੀਨ ਦੀ ਆਪਣੇ ਜਨਮਦਿਨ ਤੋਂ ਪਹਿਲਾ ਇਕ ਡਿਮਾਂਡ ਸੀ ਕਿ ਉਸ ਨੂੰ youtube ‘ਤੇ 1 ਮਿਲੀਅਨ followers ਚਾਹੀਦੇ ਹਨ। ਇਹ ਉਹ ਸ਼ਰੇਆਮ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਵੀਡੀਓ ਸ਼ੇਅਰ ਕਰਕੇ ਕਹਿ ਚੁੱਕੀ ਸੀ ਪਰ ਜੇਕਰ ਉਹਨਾ ਦਾ youtube ਚੈਨਲ ਦੇਖਿਆ ਜਾਵੇ ਤਾਂ ਇੰਨੇ followers ਨਹੀਂ ਹੋਏ ਹਨ ਤੇ ਹੁਣ ਦੇਖਦੇ ਆ ਕਿ ਜੈਸਮੀਨ ਨਾਲ ਅਕਸਰ ਦੇਖੇ ਜਾਂਦੇ ਗੈਰੀ ਸੰਧੂ ਜੈਸਮੀਨ ਲਈ ਕੀ ਖਾਸ ਕਰਦੇ ਹਨ ਇਹ ਤਾਂ ਸਹੀ ਸਮਾਂ ਆਉਣ ‘ਤੇ ਹੀ ਪਤਾ ਚੱਲੇਗਾ।

Jasmine Sandlas birthday

ਜੈਸਮੀਨ ਸੈਂਡਲਾਸ ਪੰਜਾਬੀ ਸੰਗੀਤ ਦੇ ਖੇਤਰ ਵਿੱਚ ਜਾਣੀ ਪਹਿਚਾਣੀ ਜਾਣ ਵਾਲੀ ਗਾਇਕਾ ਹੈ, ਜਿਸ ਦਾ ਜਨਮ ਜਲੰਧਰ ਵਿੱਚ ਹੋਇਆ। ਦੱਸ ਦੇਈਏ ਕਿ ਸਭ ਤੋਂ ਪਹਿਲਾ ਜੈਸਮੀਨ ਦਾ ਹਿੱਟ ਗੀਤ ‘ਮੁਸਕਾਨ’ ਸੀ ਜੋ ਕਿ 2008 ਵਿੱਚ ਆਇਆ ਸੀ। ਜੈਸਮੀਨ ਸੈਂਡਲਾਸ ਨੇ ਹਾਲ ਹੀ ‘ਚ ਇੱਕ ਵੀਡਿਓ ਸ਼ੇਅਰ ਕੀਤੀ ਸੀ, ਜਿਸ ‘ਚ ਉਸ ਨੇ ਅਜਿਹੇ ਲੋਕਾਂ ਨੂੰ ਨਸੀਹਤ ਦਿੱਤੀ ਸੀ। ਜਿਸ ਵੀਡੀਓ ‘ਚ ਜੈਸਮੀਨ ਕਹਿ ਰਹੀ ਸੀ ਕਿ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਨ ਵਾਲੇ ਲੋਕ ਇਸ ਤਰ੍ਹਾਂ ਦੀਆਂ ਗੱਲ ਦਾ ਖਾਸ ਖਿਆਲ ਰੱਖਣ ਕਿ ਜੋ ਕਮੈਂਟ ਉਹ ਸੋਸ਼ਲ ਮੀਡੀਆ ‘ਤੇ ਕਰ ਰਹੇ ਹਨ।

Jasmine Sandlas birthday

ਉਸ ਨਾਲ ਕਿਸੇ ਦੀ ਜ਼ਿੰਦਗੀ ਖਰਾਬ ਨਾ ਹੋਵੇ ਕਿਉਂਕਿ ਲੋਕ ਹਰ ਰੋਜ ਕਈ ਮੁਸ਼ਕਿਲਾਂ ਨਾਲ ਘਿਰੇ ਹੁੰਦੇ ਹਨ। ਅਜਿਹੇ ‘ਚ ਉਨ੍ਹਾਂ ਵੱਲੋਂ ਸੋਸ਼ਲ ਮੀਡੀਆ ‘ਤੇ ਕੀਤੇ ਕਮੈਂਟ ਕਿਸੇ ਦੀ ਵੀ ਜ਼ਿੰਦਗੀ ਨੂੰ ਪ੍ਰਭਾਵਿਤ ਕਰ ਸਕਦੇ ਹਨ। ਭਾਵੇਂ ਉਹ ਕੋਈ ਆਮ ਇਨਸਾਨ ਹੈ ਜਾਂ ਫਿਰ ਸੈਲੀਬ੍ਰੇਟੀ।

Jasmine Sandlas birthday

LEAVE A REPLY

Please enter your comment!
Please enter your name here