‘ਅੰਗਰੇਜੀ ਵਾਲੀ ਮੈਡਮ’ ਨਾਲ ਫਿਲਮ ਲੈ ਕੇ ਆ ਰਿਹੈ ਪਾਲੀਵੁਡ ਦਾ ‘ਛੜਾ’

0
557

ਪਾਲੀਵੁਡ ਦੇ ਸਿਤਾਰਿਆਂ ਦੀ ਜੇਕਰ ਗੱਲ ਕੀਤੀ ਜਾਏ ਤਾਂ ਅੱਜ ਕੱਲ੍ਹ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਨਾਲ ਹੀ ਆਪਣੇ ਫੈਨਜ਼ ਨੂੰ ਆਪਣੇ ਆਉਣ ਵਾਲੇ ਪ੍ਰੋਜੈਕਟਸ ਬਾਰੇ ਅਪਡੇਟ ਕਰਦੇ ਰਹਿੰਦੇ ਹਨ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਲਗਭਗ ਸਾਰੇ ਹੀ ਗਾਇਕ ਅਦਾਕਾਰੀ ‘ਚ ਆਪਣਾ ਹੱਥ ਅਜ਼ਮਾ ਰਹੇ ਹਨ। ਹੁਣ ਤੁਹਾਨੂੰ ਦੱਸ ਦੇਈਏ ਕਿ ਪੰਜਾਬੀ ਮਾਡਲ ਅਤੇ ਅਦਾਕਾਰਾ ਵਾਮਿਕਾ ਗੱਬੀ ਅਤੇ ਵੀਡੀਓ ਨਿਰਦੇਸ਼ਕ ਪਰਮੀਸ਼ ਵਰਮਾ ਦੀ ਜੋੜੀ ਬਹੁਤ ਜਲਦ ਹੀ ਵੱਡੇ ਪਰਦੇ ‘ਤੇ ਨਜ਼ਰ ਆਉਂਣ ਵਾਲੀ ਹੈ।

Parmish Verma Wamiqa Gabbi

ਹਾਲ ਹੀ ‘ਚ ਖਬਰ ਸਾਹਮਣੇ ਆਈ ਹੈ ਕਿ ਦੋਨਾਂ ਨੇ ਮਿਊਜ਼ਿਕ ਕੰਪਨੀ ‘ਸਪੀਡ ਰਿਕਾਰਡਸ’ ਦੀ ਇਕ ਫ਼ਿਲਮ ਸਾਈਨ ਕੀਤੀ ਹੈ, ਜਿਸ ਦੀ ਸ਼ੂਟਿੰਗ ਬਹੁਤ ਹੀ ਜਲਦੀ ਸ਼ੁਰੂ ਕੀਤੀ ਜਾਏਗੀ। ਪਰਮੀਸ਼ ਵਰਮਾ ਨੇ ਫਿਲਮ ਰੌਕੀ ਮੈਂਟਲ ਤੋਂ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਰੌਕੀ ਮੈਂਟਲ ਤੋਂ ਬਾਅਦ ਪਰਮੀਸ਼ ਦੀ ਫ਼ਿਲਹਾਲ ਅਜੇ ਕੋਈ ਫ਼ਿਲਮ ਨਹੀਂ ਆਈ। ਉਂਝ ਉਹਨਾਂ ਨੇ ਸਿੰਘਮ ਸਮੇਤ ਦੋ ਹੋਰ ਪੰਜਾਬੀ ਫ਼ਿਲਮਾਂ ਸਾਈਨ ਕੀਤੀਆਂ ਹੋਈਆਂ ਹਨ। ਉਸ ਦੀ ਇਕ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋਣ ਤੋਂ ਕੁਝ ਦਿਨ ਪਹਿਲਾਂ ਹੀ ਗੈਗਸਟਰ ਦਿਲਪ੍ਰੀਤ ਬਾਬਾ ਵੱਲੋਂ ਉਸ ‘ਤੇ ਹਮਲਾ ਕੀਤਾ ਗਿਆ ਸੀ।

Parmish Verma Wamiqa Gabbi

ਹੁਣ ਖਰਬਾ ਦੁਆਰਾ ਪਤਾ ਲੱਗਾ ਹੈ ਕਿ ਪਰਮੀਸ਼ ਵਰਮਾ ਨੇ ਸਪੀਡ ਰਿਕਾਰਡਸ ਨਾਲ ਇਕ ਹੋਰ ਫ਼ਿਲਮ ਸਾਈਨ ਕੀਤੀ ਹੈ, ਜਿਸ ‘ਚ ਉਹਨਾਂ ਦੀ ਅਦਾਕਾਰਾ ਵਾਮਿਕਾ ਗੱਬੀ ਹੋਵੇਗੀ। ਨਾਲ ਹੀ ਤੁਹਾਨੂੰ ਇਹ ਵੀ ਦੱਸ ਦੇਈਏ ਕਿ ਵਾਮਿਕਾ ਦੀ ਫ਼ਿਲਮ ਪ੍ਰਹੁਣਾ ਇਸੇ ਮਹੀਨੇ 28 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਹੈ। ਇਸ ਤੋਂ ਇਲਾਵਾ ਉਹਨਾਂ ਨੇ ਰੌਸ਼ਨ ਪ੍ਰਿੰਸ ਨਾਲ ਵੀ ਇਕ ਫ਼ਿਲਮ ਸਾਈਨ ਕੀਤੀ ਹੈ। ਜੇਕਰ ਗੱਲ ਕੀਤੀ ਜਾਏ ਪਰਮੀਸ਼ ਵਰਮਾ ਦੀ ਤਾਂ ਉਹ ਇੱਕ ਬਹੁਤ ਹੀ ਵਧੀਆ ਵੀਡੀਓ ਡਾਇਰੈਕਟਰ ਹਨ।

ਉਹਨਾਂ ਨੇ ਹੁਣ ਤੱਕ ਜਿੰਨੇ ਵੀ ਗਾਣਿਆਂ ਦੀਆਂ ਵੀਡੀਓਜ਼ ਡਾਇਰੈਕਟ ਕੀਤੇ ਗਏ ਹਨ ਉਹ ਸਭ ਸੁਪਰਹਿੱਟ ਰਹੇ ਹਨ। ਸਿਤਾਰੇ ਸੋਸ਼ਲ ਮੀਡੀਆ ‘ਤੇ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਕੇ ਸੁਰਖੀਆਂ ‘ਚ ਆ ਜਾਂਦੇ ਹਨ। ਜੇਕਰ ਗੱਲ ਕੀਤੀ ਜਾਏ ਵਾਮਿਕਾ ਗੱਬੀ ਦੀ ਐਕਟਿੰਗ ਦੀ ਤਾਂ ਉਹਨਾਂ ਦੀ ਐਕਟਿੰਗ ਬਹੁਤ ਹੀ ਵਧੀਆ ਹੈ।

LEAVE A REPLY

Please enter your comment!
Please enter your name here