ਹਵਾਈ ਯਾਤਰਾ ਨੂੰ ਪੇਪਰ-ਰਹਿਤ ਬਣਾਉਣ ਦੀ ਯੋਜਨਾ ਪਈ ਠੰਡੇ ਬਸਤੇ ‘ਚ, UIDAI ਨੇ ਦਿੱਤਾ ਝਟਕਾ

0
387

ਨਵੀਂ ਦਿੱਲੀ — ਭਾਰਤ ਦੀ ਯੂਨੀਕ ਆਇਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ(ਯੂ.ਆਈ.ਡੀ.ਏ.ਆਈ.) ਨੇ ਏਵੀਏਸ਼ਨ ਅਥਾਰਿਟੀ ਨਾਲ ਸਬੰਧਿਤ ਬਾਇਓਮੈਟ੍ਰਿਕ ਡੇਟਾ ਸ਼ੇਅਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇਸ ਨੇ ਹਵਾਈ ਯਾਤਰਾ ਨੂੰ ਪੂਰੀ ਤਰ੍ਹਾਂ ਪੇਪਰ-ਰਹਿਤ ਬਣਾਉਣ ਦੀ ਸਰਕਾਰ ਦੀ ਮਹੱਤਵਪੂਰਣ ਯੋਜਨਾ ਨੂੰ ਠੰਡੇ ਬਸਤੇ ‘ਚ ਪਾ ਦਿੱਤਾ ਹੈ। ਏਵੀਏਸ਼ਨ ਮਿਨਿਸਟ੍ਰੀ ਦੇ ਸੀਨੀਅਰ ਅਧਿਕਾਰੀ ਨੇ ਨਾਂ ਨਾ ਛਾਪਣ ਦੀ ਸ਼ਰਤ ‘ਤੇ ਕਿਹਾ, “ਸੁਰੱਖਿਆ ਕਾਰਨਾਂ ਦੇ ਹਵਾਲੇ ਨਾਲ ਯੂ.ਆਈ.ਡੀ.ਏ.ਆਈ. ਨੇ ਸਾਡੇ ਨਾਲ ਬਾਇਓਮੈਟ੍ਰਿਕ ਡਾਟਾ ਸ਼ੇਅਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਹੁਣ ਅਸੀਂ ਇਸ ਯੋਜਨਾ ਨੂੰ ਲਾਗੂ ਕਰਨ ਲਈ ਪਛਾਣ ਦੇ ਹੋਰ ਵਿਕਲਪਾਂ ‘ਤੇ ਵਿਚਾਰ ਕਰ ਰਹੇ ਹਾਂ।” ਇਸ ਦੇ ਤਹਿਤ ਬਿਨ੍ਹਾਂ ਕਿਸੇ ਮਨੁੱਖੀ ਦਖਲਅੰਦਾਜ਼ੀ ਅਤੇ ਕਾਗਜ਼ਾਤ ਦੇ
ਹਵਾਈ ਅੱਡੇ ‘ਤੇ ਪਛਾਣ ਲਈ ਹੋਰ ਵਿਕਲਪਾਂ ਵਿਚ ਪਾਸਪੋਰਟ ਜਾਂ ਪਛਾਣ ਪੱਤਰ ਵਰਤਿਆ ਜਾ ਸਕਦਾ ਹੈ। ਇਸ ਮਾਮਲੇ ਦੇ ਜਾਣਕਾਰ ਅਧਿਕਾਰੀਆਂ ਦੁਆਰਾ ਇਹ ਸਵੀਕਾਰ ਕੀਤਾ ਗਿਆ ਸੀ ਕਿ ਆਧਾਰ ਕਾਰਡ ਦੀ ਇਹ ਸਕੀਮ ਜੇਕਰ ਲਾਗੂ ਹੋ ਜਾਂਦੀ ਤਾਂ ਇਸ ਖੇਤਰ ਵਿਚ ਕਾਫੀ ਵੱਡਾ ਬਦਲਾਅ ਆ ਸਕਦਾ ਸੀ। ਡੀਜੀਯਾਤਰਾ ਨਾਮ ਦੀ ਕੇਂਦਰ ਸਰਕਾਰ ਦੀ ਯੋਜਨਾ ਦੇ ਜ਼ਰੀਏ  ਯਾਤਰਾ ਨੂੰ ਅਸਾਨ ਬਣਾਉਣ ਦਾ ਟੀਚਾ ਰੱਖਿਆ ਗਿਆ ਹੈ।  ਇਸ ਦੇ ਤਹਿਤ, ਬਿਨਾਂ ਕਿਸੇ ਮਨੁੱਖੀ ਦਖਲਅੰਦਾਜ਼ੀ ਅਤੇ ਕਾਗਜ਼ਾਂ ਦੇ ਏਅਰਪੋਰਟ ‘ਤੇ ਪ੍ਰੀ-ਫਾਸਟ ਐਂਟਰੀ ਅਤੇ ਆਟੋਮੈਟਿਕ ਚੈੱਕ-ਇਨ ਲਈ ਬੁਕਿੰਗ ਵੇਲੇ ਆਧਾਰ ਨੂੰ ਏਅਰਲਾਈਨ ਅਤੇ ਇਸ ਪ੍ਰਕਿਰਿਆ ਵਿਚ ਸ਼ਾਮਲ ਹੋਰ ਪਲੇਅਰਸ ਨੂੰ ਜੋੜਨ ਦੀ ਪੇਸ਼ਕਸ਼ ਕੀਤੀ ਗਈ ਸੀ।

LEAVE A REPLY

Please enter your comment!
Please enter your name here