ਮੁੰਬਈ(ਬਿਊਰੋ)— ਬਾਲੀਵੁੱਡ ਇੰਡਸਟਰੀ ਦੀ ‘ਊ ਲਾ ਲਾ ਗਰਲ’ ਭਾਵ ਵਿਦਿਆ ਬਾਲਨ ਫਿਲਮਾਂ ਤੋਂ ਇਲਾਵਾ ਆਪਣੀ ਡ੍ਰੈਸਿੰਗ ਸੈਂਸ ਲਈ ਵੀ ਜਾਣੀ ਜਾਂਦੀ ਹੈ। ਹਾਲ ਹੀ ‘ਚ ਉਨ੍ਹਾਂ ਦੀ ਫਿਲਮ ‘ਤੁਮਹਾਰੀ ਸੁੱਲੂ’ ਨੂੰ ‘ਬੈਸਟ ਫਿਲਮ’ ਦਾ ‘ਆਈਫਾ’ ਐਵਾਰਡ ਮਿਲਿਆ।

‘ਦਿ ਡਰਟੀ ਪਿਕਚਰ’ ਅਤੇ ‘ਕਹਾਣੀ’ ਵਰਗੀਆਂ ਫਿਲਮਾਂ ਨਾਲ ਲੋਕਾਂ ‘ਚ ਵੱਖਰੀ ਪਛਾÎਣ ਬਣਾ ਚੁੱਕੀ ਵਿਦਿਆ ਇੰਡਸਟਰੀ ‘ਚ ਆਪਣੇ ਸਾੜ੍ਹੀ ਪਾਉਣ ਦੇ ਸਟਾਈਲ ਲਈ ਵੀ ਜਾਣੀ ਜਾਂਦੀ ਹੈ।

ਅਜਿਹੇ ਕਈ ਮੌਕੇ ਹੋਏ ਹਨ, ਜਦੋਂ ਉਹ ਸਾੜ੍ਹੀ ਪਾ ਕੇ ਇਵੈਂਟ ਜਾਂ ਪਾਰਟੀ ‘ਚ ਸਨਸਨੀ ਮਚਾ ਚੁੱਕੀ ਹੈ। ਵਿਦਿਆ ਨੇ ਹੀ ਕਲਾਸਿਕ ਸਾੜ੍ਹੀਆਂ ਪਹਿਨ ਸਾਨੂੰ ਦਿਖਾਇਆ ਹੈ ਕਿ ਸਾੜ੍ਹੀ ਪਹਿਨ ਕੇ ਵੀ ਲੇਡੀਜ਼ ਸਟਾਈਲਿਸ਼ ਦਿਖ ਸਕਦੀਆਂ ਹਨ।

ਹੁਣ ਹਾਲ ਹੀ ‘ਚ ਇਕ ਇਵੈਂਟ ‘ਚ ਵਿਦਿਆ ‘ਰੈੱਡ ਰਾਅ ਮੈਂਗੋ’ ਸਾੜ੍ਹੀ ‘ਚ ਬੇਹੱਦ ਕਾਤਿਲਾਨਾ ਨਜ਼ਰ ਆਈ।

ਇਨ੍ਹਾਂ ਤੋਂ ਇਲਾਵਾ ਸੋਨਮ-ਆਨੰਦ ਦੇ ਰਿਸੈਪਸ਼ਨ ‘ਚ ਵੀ ਵਿਦਿਆ ਬਾਲਨ ਕਲਾਸਿਕ ਸਾੜ੍ਹੀ ‘ਚ ਬੇਹੱਦ ਖੂਬਸੂਰਤ ਦਿਖੀ ਸੀ।

LEAVE A REPLY

Please enter your comment!
Please enter your name here